02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਾਤਾ ਗੁਜਰੀ ਕਾਲਜ ਦੀ ਅਲੂਮਨੀ ਦੀ ਸਾਲਾਨਾ ਮੀਟ 27 ਫ਼ਰਵਰੀ ਨੂੰ -ਹਰਪਾਲ ਸਿੰਘ ਚੀਮਾ

ਅਜੀਤ ਡੈਸਕ 30-01-2026
ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੀ ਅਲੂਮਨੀ ਦੀ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕਾਲਜ ਦੇ ਮੀਟਿੰਗ ਰੂਮ ਵਿਚ ਹੋਈ | ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਲੂਮਨੀ ਦੀ ਸਾਲਾਨਾ ਮੀਟ 27 ਫ਼ਰਵਰੀ ਨੂੰ ਕਾਲਜ ਵਿਚ ਹੀ ਕੀਤੀ ਜਾਵੇਗੀ | ਇਸ ਮੌਕੇ ਸ. ਚੀਮਾ ਨੇ ਦੱਸਿਆ ਕਿ ਇਸ ਸਾਲਾਨਾ ਮੀਟ ਵਿਚ ਜਿੱਥੇ ਦੇਸ਼ ਵਿਦੇਸ਼ ਤੋਂ ਸਾਬਕਾ ਵਿਦਿਆਰਥੀ ਵੱਡੀ ਗਿਣਤੀ ਵਿਚ ਭਾਗ ਲੈਣਗੇ, ਉੱਥੇ ਕਾਲਜ ਵਿਚ ਪੜ੍ਹ ਕੇ ਉੱਚ ਅਹੁਦਿਆਂ 'ਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਮੀਟ ਵਿਚ ਉਹ ਸਾਰੇ ਸਾਬਕਾ ਵਿਦਿਆਰਥੀ ਜ਼ਰੂਰ ਸ਼ਾਮਿਲ ਹੋਣ, ਜੋ ਇਸ ਕਾਲਜ ਵਿਚ ਪੜ੍ਹ ਕੇ ਗਏ ਹਨ ਅਤੇ ਉਹ ਆਪਣੇ ਇਸ ਕਾਲਜ ਤੇ ਮਾਣ ਕਰਦੇ ਹਨ | ਸ. ਚੀਮਾ ਨੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਸਾਲਾਨਾ ਮੀਟ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ, ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਕੀਤੀ ਅਤੇ ਮਾਤਾ ਗੁਜਰੀ ਕਾਲਜ ਦਾ ਨਾਮ ਉੱਚਾ ਕੀਤਾ | ਇਸ ਮੌਕੇ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਅਲੂਮਨੀ ਦੇ ਸਾਲਾਨਾ ਸਮਾਗਮ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਉਨ੍ਹਾਂ ਨੇ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੀਟ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ | ਕਾਲਜ ਦੇ ਡੀਨ ਅਲੂਮਨੀ ਡਾ. ਸਤਨਾਮ ਸਿੰਘ ਨੇ ਮੀਟਿੰਗ 'ਚ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦੀ ਹੀ ਅਲੂਮਨੀ ਦੀ ਵੈੱਬਸਾਈਟ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚ ਦੇਸ਼ ਵਿਦੇਸ਼ ਵਿਚ ਬੈਠੇ ਸਾਬਕਾ ਵਿਦਿਆਰਥੀ ਆਪਣੇ ਕਾਲਜ ਨਾਲ ਜੁੜ ਕੇ ਮੈਂਬਰ ਬਣ ਸਕਣਗੇ | ਇਸ ਮੀਟਿੰਗ ਵਿਚ ਆਏ ਸੁਝਾਵਾਂ ਨੂੰ ਪ੍ਰਧਾਨ ਚੀਮਾ ਨੇ ਪ੍ਰਵਾਨ ਕਰਦੇ ਹੋਏ 12 ਫਰਵਰੀ ਨੂੰ ਅਲੂਮਨੀ ਵਲੋਂ ਨੱਪੀ ਬੈਂਸ ਦੇ ਸਹਿਯੋਗ ਨਾਲ ਪਿੰਡ ਸੌਂਢਾ ਵਿਚ 'ਅੱਖਾਂ 'ਤੇ ਜਨਰਲ ਮੈਡੀਕਲ ਕੈਂਪ' ਲਗਾਉਣ ਦਾ ਐਲਾਨ ਕੀਤਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚੀਮਾ, ਜੈ ਕਿ੍ਸ਼ਨ ਕਸ਼ਅਪ, ਸੁਰਜੀਤ ਸਿੰਘ ਚੰਡੀਗੜ੍ਹ, ਜਸਵੰਤ ਸਿੰਘ ਰੈਲੀ, ਪਰਮਜੀਤ ਸਿੰਘ ਚਨਾਲੋਂ, ਜਸਵੰਤ ਸਿੰਘ, ਡਾ. ਦਿਨੇਸ਼ ਓਬਰਾਏ, ਜਗਜੀਤ ਸਿੰਘ ਔਜਲਾ, ਮੋਹਨ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੇ ਟੀਕਿਆਂ ਦੀ ਬਰਾਮਦਗੀ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ ਅਗਲੀ ਖ਼ਬਰ ਮਰੀਜ਼ਾਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।