ਬਸੀ ਪਠਾਣਾਂ, 20 ਜਨਵਰੀ (ਐਚ.ਐਸ.ਗੌਤਮ)-ਸਮਾਜ ਸੇਵੀ ਰੋਟੇਰੀਅਨ ਨਕੇਸ਼ ਜਿੰਦਲ ਵਲੋਂ ਸੀਨੀਅਰ ਸਿਟੀਜ਼ਨ ਸਾਥੀਆਂ ਸਮੇਤ ਕਨਫੈਡਰੇਸ਼ਨ ਫ਼ਾਰ ਚੈਲੰਜਡ ਦੁਆਰਾ ਪਿੰਡ ਫਤਹਿਪੁਰ ਅਰਾਈਆਂ ਵਿਖੇ ਚਲਾਏ ਜਾ ਰਹੇ ਵਿਸ਼ੇਸ਼ ਬੱਚਿਆਂ ਦੇ ਵਿਕਾਸ ਡੇਅ ਕੇਅਰ ਸੈਂਟਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਮੋਹਨ ਜਰਗਰ ਨੇ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕੇਂਦਰ ਵਿਚ ਵਿਸ਼ੇਸ਼ ਬੱਚਿਆਂ ਲਈ ਚੱਲ ਰਹੀਆਂ ਗਤੀਵਿਧੀਆਂ ਤੇ ਲੋੜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕੇਂਦਰ ਦੇ ਹੋਰ ਵਿਕਾਸ ਲਈ ਇਮਾਰਤ ਦੇ ਗਰਾੳਾੂਡ ਫ਼ਲੋਰ ਅਤੇ ਬੇਸਮੈਂਟ ਹਾਲ ਦੀ ਤਿਆਰੀ, ਬੱਚਿਆਂ ਲਈ ਇੰਡੋਰ ਗੇਮਾਂ, ਖੇਡ ਮੈਦਾਨ, ਹੋਸਟਲ ਸਹੂਲਤਾਂ ਅਤੇ ਬੱਚਿਆਂ ਦੀ ਆਵਾਜਾਈ ਲਈ ਵੱਡੀ ਗੱਡੀ ਦੀ ਬਹੁਤ ਲੋੜ ਹੈ | ਇਸ ਉਪਰੰਤ ਜਿੰਦਲ ਨੇ ਕੇਂਦਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਵਿਸ਼ੇਸ਼ ਬੱਚਿਆਂ ਦੇ ਉਜਲੇ ਭਵਿੱਖ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ | ਇਸ ਦੌਰੇ ਦੌਰਾਨ ਜਿੰਦਲ ਨੇ ਬੱਚਿਆਂ ਨਾਲ ਪਿਆਰ ਭਰੇ ਪਲ ਬਿਤਾਏ ਅਤੇ ਉਨ੍ਹਾਂ ਨੂੰ ਫਲ ਵੀ ਵੰਡੇ | ਅੰਤ ਵਿਚ ਸੰਸਥਾ ਦੇ ਪ੍ਰਧਾਨ ਜਰਗਰ ਨੇ ਜਿੰਦਲ ਸਮੇਤ ਸੀਨੀਅਰ ਸਿਟੀਜ਼ਨ ਮਨਧੀਰ ਮੋਹਨ ਅਤੇ ਅਨਿਲ ਕੁਮਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |