ਮੰਡੀ ਗੋਬਿੰਦਗੜ੍ਹ, 20 ਜਨਵਰੀ (ਰਾਜੇਸ਼ ਸ਼ਰਮਾ)-ਸਥਾਨਕ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਅਤੇ ਦੁਰਗਾ ਮਾਤਾ ਮੰਦਰ ਐਰੀ ਮਿੱਲ ਰੋਡ ਵਲੋਂ ਭਗਤ ਤਰਸੇਮ ਲਾਲ ਦੇ ਆਸ਼ੀਰਵਾਦ ਤੇ ਸੰਜੀਵ ਕੁਮਾਰ ਦੀ ਰਹਿਨੁਮਾਈ ਵਿਚ ਬਾਬਾ ਬਾਲਕ ਨਾਥ ਜੀ ਦੀ 14ਵੀਂ ਪਵਿੱਤਰ ਝੰਡੇ ਦੀ ਫੇਰੀ ਪੂਰੀ ਧੂਮਧਾਮ ਨਾਲ ਕੱਢੀ ਗਈ | ਇਸ ਝੰਡਾ ਫੇਰੀ ਨੂੰ ਸੰਜੀਵ ਕੁਮਾਰ ਨੇ ਰਵਾਨਾ ਕੀਤਾ | ਜਿਸ ਵਿਚ ਵੱਖ-ਵੱਖ ਭਜਨ ਮੰਡਲੀਆਂ ਵਲੋਂ ਬਾਬਾ ਜੀ ਦੇ ਸੁੰਦਰ ਭਜਨ ਗਾ ਕੇ ਸੰਗਤਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ | ਇਹ ਫੇਰੀ ਦੁਰਗਾ ਮਾਤਾ ਮੰੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ | ਇਸ ਦੌਰਾਨ ਸਥਾਨਕ ਮੇਨ ਬਾਜ਼ਾਰ ਵਿਖੇ ਪਹੁੰਚਣ 'ਤੇ ਇਸ ਝੰਡਾ ਫੇਰੀ ਦਾ ਕੌਂਸਲਰ ਰਾਧਿਕਾ ਵਰਮਾ ਅਤੇ 'ਆਪ' ਦੇ ਸੀਨੀਅਰ ਆਗੂ ਕਿ੍ਸ਼ਨ ਵਰਮਾ ਬੌਬੀ ਸਮੇਤ ਸਮੂਹ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਕੁੱਕੀ ਭਾਂਬਰੀ, ਅਰਵਿੰਦ ਭਾਂਬਰੀ, ਕਾਰਤਿਕ ਭਾਂਬਰੀ, ਕਮਲ ਭਾਂਬਰੀ, ਜਤਿਸ਼ ਵਿਜਨ, ਸਚਿਨ ਵਿਜਨ, ਰਾਹੁਲ ਅਰੋੜਾ ਆਦਿ ਮੌਜੂਦ ਸਨ |