21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਲੋੜਵੰਦ ਪਰਿਵਾਰਾਂ ਦੀ ਸੇਵਾ 'ਚ ਹਰ ਸਮੇਂ ਹਾਜ਼ਰ ਰਹਾਂਗਾ-ਹੈਪੀ

ਅਜੀਤ ਡੈਸਕ 21-01-2026
ਬਸੀ ਪਠਾਣਾਂ, 20 ਜਨਵਰੀ (ਐਚ.ਐਸ.ਗੌਤਮ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵਲੋਂ ਅੱਜ ਨਜ਼ੀਰ ਮੁਹੰਮਦ ਵਾਸੀ ਬਸੀ ਪਠਾਣਾਂ ਦੇ ਨਵੇਂ ਮਕਾਨ ਦੀ ਉਸਾਰੀ ਦਾ ਕੰਮ ਆਰੰਭ ਕਰਵਾਇਆ ਗਿਆ | ਇਸ ਮੌਕੇ ਨਜ਼ੀਰ ਮੁਹੰਮਦ ਨੇ ਦੱਸਿਆ ਕਿ ਉਸਦੇ ਮਕਾਨ ਦੀ ਬਹੁਤ ਹੀ ਖ਼ਸਤਾ ਹਾਲਤ ਸੀ ਅਤੇ ਕੌਂਸਲਰ ਹੈਪੀ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਸ ਦੇ ਕੱਚੇ ਮਕਾਨ ਦੇ ਫਾਰਮ ਭਰਵਾ ਕੇ ਪੈਸੇ ਪਾਸ ਕਰਵਾ ਕੇ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਰਾਜਨੀਤਕ ਆਗੂਆਂ ਨੂੰ ਕੌਂਸਲਰ ਜਾਂ ਹੋਰ ਅਹੁਦਿਆਂ ਲਈ ਚੁਣਨਾ ਚਾਹੀਦਾ ਹੈ, ਜੋ ਲੋੜਵੰਦਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰਨ ਦਾ ਜ਼ਜ਼ਬਾ ਰੱਖਦੇ ਹੋਣ | ਉਨ੍ਹਾਂ ਮਦਦ ਲਈ ਕੌਂਸਲਰ ਹੈਪੀ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਸਨਮਾਨ ਵੀ ਕੀਤਾ | ਇਸ ਮੌਕੇ ਸ. ਹੈਪੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਆਪਣੇ ਵਾਰਡਵਾਸੀਆਂ ਨੂੰ ਸਾਰੀਆਂ ਲੋੜੀਂਦੀਆਂ ਸੁੱਖ ਸਹੂਲਤਾਂ ਪ੍ਰਦਾਨ ਕਰਨਾ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਸਹੀ ਹੱਕਦਾਰਾਂ ਤੱਕ ਪਹੁੰਚਾਉਣਾ ਹੈ | ਜਿਸ ਦੇ ਲਈ ਉਹ ਸਦਾ ਯਤਨਸ਼ੀਰਹਿਣਗੇ | ਇਸ ਮੌਕੇ ਦੀਵਾਲ ਕੁਮਾਰ ਹੈਰੀ, ਨਜ਼ੀਰ ਮੁਹੰਮਦ, ਭਾਗੋਂ ਬੇਗਮ, ਹਬੀਬ ਮੁਹੰਮਦ, ਤਰਮਬੀਰ ਸਿੰਘ, ਲਵਦੀਪ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਕੇਸ਼ ਜਿੰਦਲ ਵਲੋਂ ਵਿਸ਼ੇਸ਼ ਬੱਚਿਆਂ ਦੀ ਮਦਦ ਦਾ ਭਰੋਸਾ ਅਗਲੀ ਖ਼ਬਰ ਨੰਦਪੁਰ ਕਲੌੜ 'ਚ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦਾ ਮਨਰੇਗਾ ਬਚਾਓ ਸੰਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।