ਬਸੀ ਪਠਾਣਾਂ, 20 ਜਨਵਰੀ (ਐਚ.ਐਸ.ਗੌਤਮ)-ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਬਦਲਣ ਵਿਰੁੱਧ ਇੱਥੋਂ ਨੇੜਲੇ ਪਿੰਡ ਨੰਦਪੁਰ ਕਲੌੜ ਵਿਚ ਪਿੰਡ ਵਾਸੀਆਂ ਤੇ ਮਨਰੇਗਾ ਵਰਕਰਾਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਵਲੋਂ ਮਨਰੇਗਾ ਬਚਾਓ ਸੰਗਰਾਮ ਪ੍ਰੋਗਰਾਮ ਤਹਿਤ ਡਾ. ਮਨੋਹਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਦੇ ਦਰਵਾਜ਼ੇ 'ਤੇ ਚੌਪਾਲ ਲਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਡਾ. ਮਨੋਹਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਡਾ. ਮਨਮੋਹਨ ਸਿੰਘ ਵਾਲੀ ਸਰਕਾਰ ਵਲੋਂ ਸ਼ੁਰੂ ਕੀਤੀ ਹੋਈ ਗ਼ਰੀਬਾਂ ਪੱਖੀ ਮਨਰੇਗਾ ਸਕੀਮ ਨੂੰ ਭਾਜਪਾ ਦੀ ਮੋਦੀ ਹਕੂਮਤ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਇਸ ਦਾ ਨਵਾਂ ਕਾਨੂੰਨ ਗ਼ਰੀਬ ਵਰਗ ਦੇ ਲੋਕਾਂ ਨਾਲ ਘੋਰ ਬੇਇਨਸਾਫ਼ੀ ਹੈ | ਇਸ ਦਾ ਅਸਰ ਸਿੱਧੇ ਤੌਰ 'ਤੇ ਗ਼ਰੀਬਾਂ 'ਤੇ ਖ਼ਾਸ ਕਰਕੇ ਦਲਿਤ ਵਰਗ ਦੀ ਰੋਟੀ ਰੋਜ਼ੀ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਨਰੇਗਾ ਸਕੀਮ ਤਹਿਤ ਬਹੁਤ ਘੱਟ ਪਰਿਵਾਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਅਤੇ ਪੰਚਾਇਤ ਮੈਂਬਰ ਨੂੰ ਬਿੱਲਾਂ ਦੀ ਅਦਾਇਗੀ ਸਬੰਧੀ ਅਕਸਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨਾਮ ਇਸ ਰੁਜ਼ਗਾਰ ਸਕੀਮ ਨਾਲੋਂ ਹਟਾਉਣਾ ਕੇਂਦਰ ਸਰਕਾਰ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ | ਇਕੱਠ ਵਿਚ ਨੇੜਲੇ ਪਿੰਡਾਂ ਮਾਰਵਾ, ਮੁੱਲਾਂਪੁਰ, ਰੇਲੋਂ, ਖੇੜੀ ਬੀਰ ਸਿੰਘ, ਕੱਜਲਮਾਜਰਾ, ਬਹੇੜ, ਭੰਗੂਆਂ ਤੋਂ ਪ੍ਰਮੁੱਖ ਸ਼ਖ਼ਸੀਅਤਾਂ, ਮਨਰੇਗਾ ਕਾਮੇ ਅਤੇ ਕਾਂਗਰਸ ਪਾਰਟੀ ਨਾਲ ਜੁੜੇ ਲੋਕ ਸ਼ਾਮਿਲ ਸਨ | ਇਸ ਮੌਕੇ ਓਮ ਪ੍ਰਕਾਸ਼ ਤਾਂਗੜੀ, ਸਰਪੰਚ ਪ੍ਰਦੀਪ ਸਿੰਘ, ਕੁਲਜਿੰਦਰ ਕੌਰ, ਪ੍ਰਭਦਿਆਲ ਸਿੰਘ, ਅਵਤਾਰ ਸਿੰਘ ਧਨੋਆ, ਹਰਚੰਦ ਸਿੰਘ, ਸਰਬਜੀਤ ਕੌਰ, ਦਵਿੰਦਰ ਕੌਰ, ਸੁਖਵਿੰਦਰ ਸਿੰਘ ਮਾਰਵਾ, ਗੁਰਦੀਪ ਸਿੰਘ ਦੀਪਾ, ਬਲਵਿੰਦਰ ਸਿੰਘ ਰੁਪਾਲਹੇੜੀ, ਮਲਕੀਤ ਸਿੰਘ ਘਮੰਡਗੜ੍ਹ, ਲਵਲੀ, ਜਸਵੀਰ ਸਿੰਘ ਕਜਲਮਾਜਰਾ, ਕੁਲਵੀਰ ਸਿੰਘ, ਸਵਰਨ ਸਿੰਘ ਭੰਗੂਆਂ, ਤਾਰਾ ਸਿੰਘ ਮਾਰਵਾ, ਅਵਤਾਰ ਸਿੰਘ, ਬਾਦਲ ਸਿੰਘ ਕਲੌੜ, ਤਰਲੋਚਨ ਸਿੰਘ ਬੋਪਾਰਾਏ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਮਨਜੀਤ ਸਿੰਘ, ਕਿਸ਼ੋਰੀ ਲਾਲ, ਗੁਰੀ ਮਹਿਦੂਦਾਂ, ਸੁੱਖੀ ਬਦੇਸ਼ਾ, ਬਲਜੀਤ ਸਿੰਘ, ਪਰਮਜੀਤ ਕੌਰ ਵੀ ਹਾਜ਼ਰ ਸਨ |