24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਬੰਗਾ ਵਿਖੇ ਦਵਿੰਦਰ ਯਾਦਗਾਰੀ ਖ਼ੂਨਦਾਨ ਕੈਂਪ ਅੱਜ

ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਿਰੰਜਨ ਸਿੰਘ ਅਤੇ ਅੰਬੇਡਕਰ ਚੇਤਨਾ ਸੋਸਾਇਟੀ ਬੰਗਾ ਵਲੋਂ ਦਵਿੰਦਰ ਯਾਦਗਾਰੀ ਖੂਨਦਾਨ ਕੈਂਪ 24 ਨਵੰਬਰ ਦਿਨ ਮੰਗਲਵਾਰ ਨੂੰ ਅੰਬੇਡਕਰ ਨਗਰ ਬੰਗਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੈਬਰਾਂ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਵੇਰੇ 9 ਵਜੇ ਤੋਂ 1 ਵਜੇ ਤੱਕ ਗੁਰੂ ਰਵਿਦਾਸ ਗੁਰਦੁਆਰਾ ਅੰਬੇਡਕਰ ਨਗਰ ਪੂਨੀਆਂ ਬੰਗਾ ਵਿਖੇ ਲਗਾਇਆ ਜਾ ਰਿਹਾ ਹੈ।

ਅਜੀਤ ਡੈਸਕ 24-11-2026
ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਿਰੰਜਨ ਸਿੰਘ ਅਤੇ ਅੰਬੇਡਕਰ ਚੇਤਨਾ ਸੋਸਾਇਟੀ ਬੰਗਾ ਵਲੋਂ ਦਵਿੰਦਰ ਯਾਦਗਾਰੀ ਖੂਨਦਾਨ ਕੈਂਪ 24 ਨਵੰਬਰ ਦਿਨ ਮੰਗਲਵਾਰ ਨੂੰ ਅੰਬੇਡਕਰ ਨਗਰ ਬੰਗਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੈਬਰਾਂ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਵੇਰੇ 9 ਵਜੇ ਤੋਂ 1 ਵਜੇ ਤੱਕ ਗੁਰੂ ਰਵਿਦਾਸ ਗੁਰਦੁਆਰਾ ਅੰਬੇਡਕਰ ਨਗਰ ਪੂਨੀਆਂ ਬੰਗਾ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦਾ ਉਦਘਾਟਨ ਪ੍ਰਧਾਨ ਡਾਕਟਰ ਵੇਦ ਪ੍ਰਕਾਸ਼ ਅਤੇ ਡਾਕਟਰ ਕਸ਼ਮੀਰ ਚੰਦ ਲਾਈਫ ਕੇਅਰ ਹਸਪਤਾਲ ਬੰਗਾ ਸਾਂਝੇ ਤੌਰ ’ਤੇ ਕਰਨਗੇ। ਇਸ ਖੂਨਦਾਨ ਕੈਂਪ ਦੇ ਮੁੱਖ ਮਹਿਮਾਨ ਡਾਕਟਰ ਅਮਰੀਕ ਸਿੰਘ ਆਕਾਸ਼ ਹਸਪਤਾਲ ਬੰਗਾ ਅਤੇ ਡਾਕਟਰ ਗੌਰਵਦੀਪ ਸਿੰਘ (ਐਮ.ਡੀ) ਹੀਰਾ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਬੰਗਾ ਸਾਂਝੇ ਤੌਰ ’ਤੇ ਹੋਣਗੇ। ਉਹਨਾਂ ਅੱਗੇ ਦੱਸਿਆ ਕਿ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਪਿਛਲੀ ਖ਼ਬਰ ਟਰੱਕ ਹੇਠ ਆਉਣ ਨਾਲ ਐਕਟਿਵਾ ਚਾਲਕ ਬਜ਼ੁਰਗ ਔਰਤ ਦੀ ਮੌਤ ਅਗਲੀ ਖ਼ਬਰ ਸੰਧਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।