ਹਰਦੀਪ ਸਿੰਘ ਕਲਮ ਗਹੂੰਣ ਦਾ ਕਰਵਾਇਆ ਗੈਸਟ ਲੈਕਚਰ
ਰਾਹੋਂ, 23 ਨਵੰਬਰ (ਉਂਕਾਰ ਸਿੰਘ ਰਾਠੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੇ ਵਿਖੇ ਇੰਚਾਰਜ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਵਿਸੇਸ਼ ਤੌਰ ‘ਤੇ ਚਲਾਏ ਜਾ ਰਹੇ ਸਕਿਉਰਿਟੀ ਵੋਕੇਸਨਲ ਕੋਰਸ ਦੇ ਵਿਦਿਆਰਥੀਆਂ ਲਈ ਹਰਦੀਪ ਸਿੰਘ ਕਲਮ ਗਹੂੰਣ ਦਾ ਗੈਸਟ ਲੈਕਚਰ ਕਰਵਾਇਆ ਗਿਆ। ਸਕਿਉਰਿਟੀ ਵੋਕੇਸਨਲ ਦੇ ਇੰਚਾਰਜ ਸੂਬੇਦਾਰ ਫਤਿਹ ਸਿੰਘ ਨੇ ਜਾਣ ਪਛਾਣ ਕਰਾਉਦੇ ਹੋਏ ਹਰਦੀਪ ਸਿੰਘ ਕਲਮ ਗਹੂੰਣ ਦੀ ਸ਼ਖ਼ਸੀਅਤ ‘ਤੇ ਚਾਨਣਾ ਪਾਇਆ।
ਅਜੀਤ ਡੈਸਕ
24-11-2026