24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅਜੋਕੀ ਸਿਆਸਤ ਸੋਸ਼ਲ ਮੀਡੀਆ ’ਤੇ ਰੀਲਾਂ ਪਾਉਣ ਅਤੇ ਪੋਸਟਰਾਂ ਤੱਕ ਹੋਈ ਸੀਮਤ

ਬਲਾਚੌਰ, 23 ਨਵੰਬਰ (ਨਰੇਸ਼ ਧੌਲ)-ਅਜੋਕੇ ਸਮੇਂ ਦੌਰਾਨ ਬਹੁ ਗਿਣਤੀ ਲੀਡਰ ਸ਼ੋਸ਼ਲ ਮੀਡੀਆ ’ਤੇ ਰੀਲਾਂ ਪਾਉਣ ਅਤੇ ਸੜਕਾਂ, ਗਲੀਆਂ, ਮੁਹੱਲਿਆਂ ’ਚ ਵੱਡੇ-ਵੱਡੇ ਪੋਸਟਰ ਲਗਾਉਣ ਨੂੰ ਹੀ ਰਾਜਨੀਤੀ ਸਮਝ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਬਹੁ ਗਿਣਤੀ ਆਗੂਆਂ ਦੀ ਦੌੜ ਸਿਰਫ ਐਮ.

ਅਜੀਤ ਡੈਸਕ 24-11-2026
ਬਲਾਚੌਰ, 23 ਨਵੰਬਰ (ਨਰੇਸ਼ ਧੌਲ)-ਅਜੋਕੇ ਸਮੇਂ ਦੌਰਾਨ ਬਹੁ ਗਿਣਤੀ ਲੀਡਰ ਸ਼ੋਸ਼ਲ ਮੀਡੀਆ ’ਤੇ ਰੀਲਾਂ ਪਾਉਣ ਅਤੇ ਸੜਕਾਂ, ਗਲੀਆਂ, ਮੁਹੱਲਿਆਂ ’ਚ ਵੱਡੇ-ਵੱਡੇ ਪੋਸਟਰ ਲਗਾਉਣ ਨੂੰ ਹੀ ਰਾਜਨੀਤੀ ਸਮਝ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਬਹੁ ਗਿਣਤੀ ਆਗੂਆਂ ਦੀ ਦੌੜ ਸਿਰਫ ਐਮ. ਐਲ. ਏ ਦੀ ਟਿਕਟ ਤੱਕ ਲੱਗੀ ਹੋਈ ਹੁੰਦੀ ਹੈ। ਕਈ ਪਾਰਟੀਆਂ ਦੇ ਆਗੂ ਐਮ. ਐਲ. ਏ ਦੀ ਟਿਕਟ ਮਿਲਣ ਤੋਂ ਪਹਿਲਾਂ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਦਿਖਾਈ ਦਿੰਦੇ ਹਨ ਅਤੇ ਸਾਬਤ ਕਰਦੇ ਹਨ ਕਿ ਸਿਰਫ ਉਹ ਹੀ ਪਾਰਟੀ ਅਤੇ ਹਲਕੇ ਦੇ ਵਫਾਦਾਰ ਹਨ। ਪ੍ਰੰਤੂ ਜਦੋਂ ਇਕ ਆਗੂ ਨੂੰ ਟਿਕਟ ਦਾ ਐਲਾਨ ਹੋ ਜਾਂਦਾ ਹੈ ਤਾਂ ਉਹ ਵਫਾਦਾਰੀ ਸਾਬਤ ਕਰਨ ਵਾਲੇ ਲੀਡਰਾਂ ਦੀਆਂ ਵੱਡੇ ਪੱਧਰ ’ਤੇ ਕੀਤੀਆਂ ਜਾਂਦੀਆਂ ਲੋਕ ਮਿਲਣੀਆਂ ਵੀ ਹਵਾਈ ਹੋ ਜਾਂਦੀਆਂ ਹਨ ਤੇ ਆਪ ਵੀ ਪਤਾ ਨਹੀਂ ਕਿਹੜੇ ਭੋਰੇ ’ਚ ਚਲੇ ਜਾਂਦੇ ਹਨ। ਆਮ ਆਗੂਆਂ ਨੇ ਆਪਣੇ ਨਾਲ ਸਪੈਸ਼ਲ ਮੋਬਾਈਲ ਕੈਮਰੇ ਵਾਲਾ ਵਿਅਕਤੀ ਰੱਖਿਆ ਹੋਇਆ ਹੁੰਦਾ ਹੈ ਜੋ ਉਨ੍ਹਾਂ ਦੀ ਹਰ ਗਤੀਵਿਧੀ ਕੈਮਰੇ ਵਿੱਚ ਕੈਦ ਕਰਨ ਉਪਰੰਤ ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੇ ਗਾਣੇ ਲਗਾ ਕੇ ਪ੍ਰਚਾਰ ਕਰਨ ਨੂੰ ਤਰਜੀਹ ਦੇ ਰਹੇ ਹਨ। ਇੱਥੋਂ ਤੱਕ ਕਿ ਕਈ ਵਾਰ ਵੱਡੀਆਂ ਦੁੱਖਦਾਈ ਘਟਨਾਵਾਂ ’ਤੇ ਅਫਸੋਸ ਪ੍ਰਗਟਾਉਣ ਜਾਣ ਵੇਲੇ ਵੀ ਅਜਿਹੀਆਂ ਹਰਕਤਾਂ ਜਾਰੀ ਰੱਖਦੇ ਹਨ ਜੋ ਵੇਖਣ ਵਾਲਿਆਂ ਨੂੰ ਵੀ ਸ਼ਰਮਸ਼ਾਰ ਕਰ ਜਾਂਦੀਆਂ ਹਨ। ਪ੍ਰੰਤੂ ਆਪਣੀ ਲੀਡਰੀ ਚਮਕਾਉਣ ਲਈ ਇਸ ਤਰ੍ਹਾਂ ਦੇ ਆਗੂਆਂ ਨੂੰ ਸਭ ਕੁੱਝ ਜਾਇਜ਼ ਲੱਗਦਾ ਹੈ। ਇਸ ਤੋਂ ਇਲਾਵਾ ਅਜੋਕੇ ਸਮੇਂ ਦੇ ਆਗੂ ਪਾਰਟੀ ਬਦਲਣ ਲੱਗਿਆਂ ਭੋਰਾ ਵੀ ਸੰਕੋਚ ਨਹੀਂ ਕਰਦੇ। ਕਈ ਵਾਰ ਤਾਂ ਪੱਤਰਕਾਰਾਂ ਨੂੰ ਜਾਂ ਆਮ ਨਾਗਰਿਕਾਂ ਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਇਹ ਆਗੂ ਹੁਣ ਕਿਹੜੀ ਪਾਰਟੀ ਨਾਲ ਸਬੰਧਤ ਹੈ। ਇਸ ਤਰ੍ਹਾਂ ਦਾ ਨਾਜ਼ੁਕ ਦੌਰ ਚੱਲਦਿਆਂ ਹੋਇਆਂ ਆਮ ਨਾਗਰਿਕਾਂ ਨੂੰ ਆਪਣੀ ਸੋਚ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਕੁੱਝ ਹੀ ਸਮੇਂ ਦੌਰਾਨ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਜੇਕਰ ਚੋਣਾਂ ਵੇਲੇ ਦੂਰ ਅੰਦੇਸ਼ੀ ਸੋਚ ਤੋਂ ਕੰਮ ਨਾ ਲਿਆ ਗਿਆ ਤਾਂ ਆਉਣ ਵਾਲੇ ਪੰਜ ਸਾਲ ਵੀ ਮਾਯੂਸੀ ਭਰੇ ਕੱਟਣੇ ਪੈ ਸਕਦੇ ਹਨ। ਆਮ ਨਾਗਰਿਕਾਂ, ਵੋਟਰਾਂ ਨੂੰ ਬਗੈਰ ਕਿਸੇ ਲਾਲਚ ਤੋਂ ਪਾਰਟੀ ਅਤੇ ਉਮੀਦਵਾਰ ਦੀ ਘੋਖ ਕਰਨ ਉਪਰੰਤ ਹੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਪਿੰਡਾਂ, ਸ਼ਹਿਰਾਂ, ਜ਼ਿਲ੍ਹੇ ਅਤੇ ਸੂਬਾ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਤੋਰਿਆ ਜਾ ਸਕੇ।
ਪਿਛਲੀ ਖ਼ਬਰ ਸਮੇਂ-ਸਮੇਂ ਅੱਖਾਂ ਦੀ ਜਾਂਚ ਕਰਵਾਉਣੀ ਜਰੂਰੀ - ਡਾ. ਹੀਰਾ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕੌਮੀ ਏਕਤਾ ਹਫਤੇ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।