ਸੀਂਹਮਾਰ ਜਠੇਰਿਆਂ ਦਾ ਮੇਲਾ 9 ਨੂੰ
ਸੜੋਆ, 6 ਨਵੰਬਰ (ਸਹੂੰਗੜਾ)-ਸੀਂਹਮਾਰ ਜਠੇਰਿਆਂ ਦੇ ਦਰਬਾਰ ’ਤੇ ਸਾਲਾਨਾ ਮੇਲਾ ਅਤੇ ਭੰਡਾਰਾ 9 ਨਵੰਬਰ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਨਾਨਕ ਚੰਦ ਪ੍ਰਧਾਨ ਗੜ੍ਹਸ਼ੰਕਰ ਨੇ ਦੱਸਿਆ ਕਿ ਕਾਲੇਵਾਲ ਨਜ਼ਦੀਕ ਭਵਾਨੀਪੁਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਮੂਹ ਸੀਂਹਮਾਰ ਪਰਿਵਾਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਤੇ ਸਤੀ ਮਾਤਾ ਦੇ ਦਰਬਾਰ ’ਤੇ ਹੁਮ ਹੁਮਾ ਕੇ ਪਹੁੰਚ ਕੇ ਸਤੀ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ।
ਅਜੀਤ ਡੈਸਕ
07-11-2026