07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਧਨਵੰਤਰੀ ਜੈਅੰਤੀ ਮਨਾਈ

ਨਵਾਂਸ਼ਹਿਰ, 6 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕਮਲ ਗਾਂਧੀ ਮੈਮੋਰੀਅਲ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਕਾਲਜ ਮੁਖੀ ਡਾ. ਰੁਚਿਕਾ ਠਾਕੁਰ ਦੀ ਦੇਖ ਰੇਖ ਵਿੱਚ ਭਗਵਾਨ ਧਨਵੰਤਰੀ ਜੈਅੰਤੀ ਮਨਾਉਣ ਲਈ ਧਾਰਮਿਕ ਸਮਾਗਮ ਕੀਤਾ ਗਿਆ।

ਅਜੀਤ ਡੈਸਕ 07-11-2026
ਨਵਾਂਸ਼ਹਿਰ, 6 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕਮਲ ਗਾਂਧੀ ਮੈਮੋਰੀਅਲ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਕਾਲਜ ਮੁਖੀ ਡਾ. ਰੁਚਿਕਾ ਠਾਕੁਰ ਦੀ ਦੇਖ ਰੇਖ ਵਿੱਚ ਭਗਵਾਨ ਧਨਵੰਤਰੀ ਜੈਅੰਤੀ ਮਨਾਉਣ ਲਈ ਧਾਰਮਿਕ ਸਮਾਗਮ ਕੀਤਾ ਗਿਆ। ਸਭ ਤੋਂ ਪਹਿਲਾਂ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਡਾ. ਰੁਚਿਕਾ ਠਾਕੂਰ ਅਤੇ ਐਸ.ਏ.ਓ. ਇੰਜ. ਰਾਜਿੰਦਰ ਕੁਮਾਰ ਮੂੰਮ, ਆਤਮਜੀਤ ਸਿੰਘ ਨੇ ਭਗਵਾਨ ਧਨਵੰਤਰੀ ਦੀ ਤਸਵੀਰ ਦੇ ਸਾਹਮਣੇ ਜੋਤ ਜਗਾਈ। ਉਨ੍ਹਾਂ ਨਾਲ ਡਾ. ਸੁਨੀਧੀ, ਮਨਪ੍ਰੀਤ, ਸੋਨੀਆ, ਕੋਮਲ, ਸ਼ਿਖਾ ਰਾਜੂ, ਮੋਨਿਕਾ ਅਤੇ ਸਤਵਿੰਦਰ ਕੌਰ ਦੇ ਨਾਲ ਵਿਦਿਆਰਥੀ ਅਤੇ ਹੋਰ ਸਟਾਫ ਮੈਂਬਰ ਸ਼ਾਮਲ ਹੋਏ। ਸਤਵਿੰਦਰ ਕੌਰ ਨੇ ਗਣੇਸ਼ ਪੂਜਾ, ਨਵਗ੍ਰਹਿ ਪੂਜਾ ਅਤੇ ਸਾਰੇ ਦੇਵੀ-ਦੇਵਤਿਆਂ ਦਾ ਧਿਆਨ ਕਰਵਾਈਆ ਅਤੇ ਭਗਵਾਨ ਧਨਵੰਤਰੀ ਨੂੰ ਕਾਲਜ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ। ਡਾ. ਅੰਕੁਰ ਜੌਹਰੀ, ਅਤੇ ਡਾ. ਰੁਚਿਕਾ ਠਾਕੂਰ ਨੇ ਦੱਸਿਆ ਕਿ ਭਗਵਾਨ ਧਨਵੰਤਰੀ ਦਾ ਜਨਮ ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ ’ਤੇ ਹੋਇਆ ਸੀ। ਇਸ ਦਿਨ ਨੂੰ ਧਨਤੇਰਸ ਵਜੋਂ ਮਨਾਇਆ ਜਾਂਦਾ ਹੈ।
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਦੇਣ ’ਤੇ ਹਨੀ ਨੰਬਰਦਾਰ ਜੋਗੇਵਾਲ ਵਲੋਂ ਹਾਈਕਮਾਨ ਦਾ ਧੰਨਵਾਦ ਅਗਲੀ ਖ਼ਬਰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਗ੍ਰੀਨ ਦੀਵਾਲੀ ਮਨਾਉਣ ਦੀ ਲੋੜ-ਰਵੀ ਇੰਦਰ ਸਿੰਘ ਬਾਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।