06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਚੱਕ ਗੁਰੂ ਦਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਸਮੁੰਦੜਾ, 5 ਨਵੰਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਆਪਣਾ ਐਨ. ਆਰ.

ਅਜੀਤ ਡੈਸਕ 06-11-2026
ਸਮੁੰਦੜਾ, 5 ਨਵੰਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਆਪਣਾ ਐਨ.ਆਰ.ਆਈ ਫੁੱਟਬਾਲ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿੱਚ ਕਲੱਬ ਸ਼੍ਰੇਣੀ, ਪਿੰਡ ਪੱਧਰ ਅਤੇ 17 ਸਾਲ ਉਮਰ ਵਰਗ ਅਕੈਡਮੀ ਦੇ ਫੁੱਟਬਾਲ ਮੁਕਾਬਲੇ ਹੋਏ। ਕਲੱਬ ਸ਼੍ਰੇਣੀ ਦੇ ਹੋਏ ਫੁੱਟਬਾਲ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਸਰੀ ਐਫ.ਸੀ ਕੈਨੇਡਾ ਨੂੰ ਹਰਾ ਕੇ ਇੱਕ ਲੱਖ ਦਾ ਨਕਦ ਇਨਾਮ ਅਤੇ ਟਰਾਫੀ ਹਾਸਿਲ ਕੀਤੀ, ਉਪ ਜੇਤੂ ਟੀਮ ਨੂੰ 75 ਹਜਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਪੱਧਰ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਪਿੰਡ ਸਿੰਬਲੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮੁੰਦੜਾ ਨੂੰ ਹਰਾ ਕੇ 51 ਹਜ਼ਾਰ ਦਾ ਨਕਦ ਇਨਾਮ ਅਤੇ ਟਰਾਫੀ ਪ੍ਰਾਪਤ ਕੀਤੀ। ਉਪ-ਜੇਤੂ ਟੀਮ ਨੂੰ 41 ਹਜਾਰ ਦੀ ਨਕਦ ਰਾਸ਼ੀ ਦਿੱਤੀ ਗਈ। ਇਸੇ ਤਰ੍ਹਾਂ 17 ਸਾਲ ਉਮਰ ਵਰਗ ਅਕੈਡਮੀਆਂ ਦੇ ਹੋਏ ਫੁੱਟਬਾਲ ਮੁਕਾਬਲਿਆਂ ਵਿੱਚ ਆਨੰਦਪੁਰ ਸਾਹਿਬ ਦੀ ਟੀਮ ਨੇ ਫੁੱਟਬਾਲ ਅਕੈਡਮੀ ਪਾਲਦੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਓਲੰਪੀਅਨ ਮੁਖਵੈਣ ਸਿੰਘ, ਬਗੀਚਾ ਸਿੰਘ ਅਰਜਨ ਅਵਾਰਡੀ, ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਮੋਹਣ ਸਿੰਘ ਮੱਲੀ ਚੇਅਰਮੈਨ, ਕਸ਼ਮੀਰ ਸਿੰਘ ਧੁੱਗਾ ਯੂ.ਐਸ.ਏ, ਅਵਤਾਰ ਸਿੰਘ ਤਾਰੀ ਯੂ.ਐਸ.ਏ, ਸੁੱਚਾ ਸਿੰਘ ਕੈਨੇਡਾ, ਮਨਜੀਤ ਸਿੰਘ ਵਿਰਕ, ਪ੍ਰਿੰਸੀਪਲ ਰਾਜਪਾਲ ਸਿੰਘ, ਗੁਰਦੇਵ ਸਿੰਘ ਖਾਲਸਾ, ਸਤਨਾਮ ਸਿੰਘ ਰੱਕੜ, ਕਮਲਜੀਤ ਸਿੰਘ ਗਿੱਲ, ਮੋਹਣ ਸਿੰਘ ਗਿੱਲ, ਬਲਵੰਤ ਸਿੰਘ ਸੈਣੀ, ਕਰਨੈਲ ਸਿੰਘ, ਹਰਮੇਸ਼ ਕੰਗੜ ਯੂ.ਕੇ, ਕੁਲਵਿੰਦਰ ਸਿੰਘ ਕਿੰਦਾ, ਨਰਿੰਦਰ ਸਿੰਘ ਆਸਟਰੇਲੀਆ, ਇੰਦਰਜੀਤ ਸਿੰਘ ਰਿੰਕੂ ਆਸਟਰੇਲੀਆ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੇ.ਸੀ ਸਕੂਲ ਦੇ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਅਗਲੀ ਖ਼ਬਰ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਟੱਕਰ, ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।