06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਹੀਂ ਰਹੇ ਲਧਾਣਾ ਉੱਚਾ ਦੇ 105 ਸਾਲਾ ਬਜ਼ੁਰਗ ਦਰਸ਼ਨ ਰਾਮ

ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਤਹਿਸੀਲ ਦੇ ਨਾਮੀ ਪਿੰਡ ਲਧਾਣਾ ਉੱਚਾ ਦੇ ਇੱਕ ਬਜ਼ੁਰਗ ਜਿਹਨਾਂ ਦੀ ਉਮਰ 105 ਸਾਲ ਸੀ, ਨਗਰ ਅਤੇ ਇਲਾਕੇ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਵੱਡੇ ਬੇਟੇ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਰਸ਼ਨ ਰਾਮ ਇਸ ਇਲਾਕੇ ਦੇ ਸਭ ਤੋਂ ਵੱਡੀ ਉਮਰ ਦੇ ਸਨ ਜਿਨ੍ਹਾਂ ਦਾ ਕਿ ਪੂਰੇ ਇਲਾਕੇ ਨੂੰ ਮਾਣ ਸੀ, ਉਨ੍ਹਾਂ ਦੇ ਜਾਣ ਨਾਲ ਸਾਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਅਜੀਤ ਡੈਸਕ 06-11-2026
ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਤਹਿਸੀਲ ਦੇ ਨਾਮੀ ਪਿੰਡ ਲਧਾਣਾ ਉੱਚਾ ਦੇ ਇੱਕ ਬਜ਼ੁਰਗ ਜਿਹਨਾਂ ਦੀ ਉਮਰ 105 ਸਾਲ ਸੀ, ਨਗਰ ਅਤੇ ਇਲਾਕੇ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਵੱਡੇ ਬੇਟੇ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਰਸ਼ਨ ਰਾਮ ਇਸ ਇਲਾਕੇ ਦੇ ਸਭ ਤੋਂ ਵੱਡੀ ਉਮਰ ਦੇ ਸਨ ਜਿਨ੍ਹਾਂ ਦਾ ਕਿ ਪੂਰੇ ਇਲਾਕੇ ਨੂੰ ਮਾਣ ਸੀ, ਉਨ੍ਹਾਂ ਦੇ ਜਾਣ ਨਾਲ ਸਾਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਦਰਸ਼ਨ ਰਾਮ ਲੰਬਾ ਸਮਾਂ ਪਿੰਡ ਦੇ ਪੰਚਾਇਤ ਮੈਂਬਰ ਵੀ ਰਹੇ ਅਤੇ ਇਨਸਾਫ਼ ਪਸੰਦ ਪੰਚ ਵਲੋਂ ਜਾਣੇ ਜਾਂਦੇ ਸਨ। ਪਰਿਵਾਰ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅਰਥੀ ਨੂੰ ਘਰੋਂ ਸ਼ਮਸ਼ਾਨਘਾਟ ਲਿਜਾਣ ਤੋਂ ਪਹਿਲਾ ਪਰਿਵਾਰ ਅਤੇ ਨਗਰ ਨਿਵਾਸੀਆਂ ਵਲੋਂ ਫੁੱਲਾਂ ਨਾਲ ਸਜਾਇਆ ਗਿਆ ਸੀ। ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ 14 ਨਵੰਬਰ ਦਿਨ ਸਨਿਚਰਵਾਰ ਨੂੰ ਗੁਰਦੁਵਾਰਾ ਸ੍ਰੀ ਗੁਰੂ ਰਵਿਦਾਸ ਵਿਖੇ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਟੱਕਰ, ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਕਰਨੈਲ ਸਿੰਘ ਸ਼ਾਹਪੁਰ ਪੱਟੀ ਡੀ.ਐਸ.ਪੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।