06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇ-ਸੇਠੀ ਭੂੰਬਲਾ, ਨਰਿੰਦਰ ਭੂੰਬਲਾ

ਟੱਪਰੀਆਂ ਖੁਰਦ, 5 ਨਵੰਬਰ (ਬੂਥਗੜ੍ਹੀਆ)-ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਬਲਾਚੌਰ ਦੇ ਯੂਥ ਬਲਾਕ ਕੋਆਡੀਨੇਟਰ ਸ਼ਾਮ ਸੁੰਦਰ ਸੇਠੀ ਭੂੰਬਲਾ ਮਾਲੇਵਾਲ ਤੇ ਨਰਿੰਦਰ ਭੂੰਬਲਾ ਮਾਲੇਵਾਲ ਨੇ ਆਖਿਆ ਕਿ ਲੋੜ ਹੈ ਅੱਜ ਦੇ ਸਮੇਂ ਵਿੱਚ ਤਿਉਹਾਰਾਂ ਨੂੰ ਨਿਵੇਕਲੇ ਤਰੀਕੇ ਨਾਲ ਰਲ-ਮਿਲ ਮਨਾਉਣ ਦੀ। ਦੀਵਾਲੀ ਵਾਲੇ ਦਿਨ ਅਸੀਂ ਮਹਿੰਗੇ ਸਸਤੇ ਪਟਾਕੇ ਚਲਾਉਣ ਦੀ ਬਜਾਏ ਪਰਿਵਾਰਾਂ ਸਮੇਤ ਸਾਨੂੰ ਆਪਣੇ ਘਰਾਂ ਦੇ ਇਰਧ-ਗਿਰਦ ਅਤੇ ਹੋਰ ਯੋਗ ਥਾਵਾਂ ਉਪਰ ਫਲਦਾਰ, ਫੁੱਲਦਾਰ ਬੂਟੇ ਲਗਾ ਕੇ ਦੀਵਾਲੀ ਨੂੰ ਚੰਗੇ ਤਰੀਕੇ ਨਾਲ ਮਨਾ ਸਕਦੇ ਹਾਂ ਜੋ ਕਿ ਸਮੇਂ ਦੀ ਵੀ ਲੋੜ ਹੈ।

ਅਜੀਤ ਡੈਸਕ 06-11-2026
ਟੱਪਰੀਆਂ ਖੁਰਦ, 5 ਨਵੰਬਰ (ਬੂਥਗੜ੍ਹੀਆ)-ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਬਲਾਚੌਰ ਦੇ ਯੂਥ ਬਲਾਕ ਕੋਆਡੀਨੇਟਰ ਸ਼ਾਮ ਸੁੰਦਰ ਸੇਠੀ ਭੂੰਬਲਾ ਮਾਲੇਵਾਲ ਤੇ ਨਰਿੰਦਰ ਭੂੰਬਲਾ ਮਾਲੇਵਾਲ ਨੇ ਆਖਿਆ ਕਿ ਲੋੜ ਹੈ ਅੱਜ ਦੇ ਸਮੇਂ ਵਿੱਚ ਤਿਉਹਾਰਾਂ ਨੂੰ ਨਿਵੇਕਲੇ ਤਰੀਕੇ ਨਾਲ ਰਲ-ਮਿਲ ਮਨਾਉਣ ਦੀ। ਦੀਵਾਲੀ ਵਾਲੇ ਦਿਨ ਅਸੀਂ ਮਹਿੰਗੇ ਸਸਤੇ ਪਟਾਕੇ ਚਲਾਉਣ ਦੀ ਬਜਾਏ ਪਰਿਵਾਰਾਂ ਸਮੇਤ ਸਾਨੂੰ ਆਪਣੇ ਘਰਾਂ ਦੇ ਇਰਧ-ਗਿਰਦ ਅਤੇ ਹੋਰ ਯੋਗ ਥਾਵਾਂ ਉਪਰ ਫਲਦਾਰ, ਫੁੱਲਦਾਰ ਬੂਟੇ ਲਗਾ ਕੇ ਦੀਵਾਲੀ ਨੂੰ ਚੰਗੇ ਤਰੀਕੇ ਨਾਲ ਮਨਾ ਸਕਦੇ ਹਾਂ ਜੋ ਕਿ ਸਮੇਂ ਦੀ ਵੀ ਲੋੜ ਹੈ। ਬੂਟੇ ਲਗਾਉਣ ਉਪਰੰਤ ਅਸੀਂ ਇਸ ਗੱਲ ਨੂੰ ਵੀ ਯਕੀਨੀ ਬਣਾਈਏ ਕਿ ਸਾਰਾ ਸਾਲ ਇਨ੍ਹਾਂ ਲਗਾਏ ਹੋਏ ਬੂਟਿਆਂ ਦੀ ਦੇਖਭਾਲ ਕਰਨੀ ਹੈ। ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ, ਕਿਉਂਕਿ ਆਤਿਸ਼ਬਾਜ਼ੀ ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ਵਿੱਚ ਹੀ ਵਾਧਾ ਨਹੀਂ ਕਰਦੀ ਸਗੋਂ ਕਈ ਰੁੱਖਾਂ ਦਾ ਵੀ ਇਸ ਨੂੰ ਬਣਾਉਣ ’ਚ ਕਤਲੇਆਮ ਹੁੰਦਾ ਹੈ। ਸਾਨੂੰ ਪ੍ਰਦੂਸ਼ਣ ਫੈਲਾਉਣ ਵਿੱਚ ਭਾਗੀਦਾਰ ਨਹੀਂ ਹੋਣਾ ਚਾਹੀਦਾ ਸਗੋਂ ਇਸ ਨੂੰ ਕੰਟਰੋਲ ਕਰਨ ’ਚ ਆਪਣੀ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ।
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਐਸ.ਡੀ.ਐਮ ਨੇ ਕੀਤਾ ਜਾਗਰੂਕ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।