01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੋਰਖ ਟਿੱਲਾ ਮੋਹਣ ਮਾਜਰਾ ਤੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਨੇੜਲੇ ਪਿੰਡ ਮੋਹਣ ਮਾਜਰਾ ਦੇ ਗੋਰਖ ਟਿੱਲਾ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਬਲਵੀਰ ਬਾਗੜੀ ਨੇ ਦੱਸਿਆ ਕਿ ਸਾਡੇ ਪਿੰਡ ਮੋਹਣ ਮਾਜਰਾ ਦੇ ਗੋਰਖ ਟਿੱਲਾ ਦੇ ਮੁੱਖ ਸੰਚਾਲਕ ਫ਼ੱਕਰ ਗਿਆਨ ਨਾਥ ਦੇ ਜਨਮ ਦਿਨ ਮਨਾਉਣ ਲਈ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।

ਅਜੀਤ ਡੈਸਕ 01-11-2026
ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਨੇੜਲੇ ਪਿੰਡ ਮੋਹਣ ਮਾਜਰਾ ਦੇ ਗੋਰਖ ਟਿੱਲਾ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਬਲਵੀਰ ਬਾਗੜੀ ਨੇ ਦੱਸਿਆ ਕਿ ਸਾਡੇ ਪਿੰਡ ਮੋਹਣ ਮਾਜਰਾ ਦੇ ਗੋਰਖ ਟਿੱਲਾ ਦੇ ਮੁੱਖ ਸੰਚਾਲਕ ਫ਼ੱਕਰ ਗਿਆਨ ਨਾਥ ਦੇ ਜਨਮ ਦਿਨ ਮਨਾਉਣ ਲਈ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਸਵੇਰੇ 9 ਵਜੇ ਆਰੰਭ ਹੋਈ ਜੋ ਕਿ ਪਿੰਡ ਮੋਹਣ ਮਾਜਰਾ ਦੀ ਪਰਕਰਮਾ ਕਰਦੀ ਹੋਈ ਪਿੰਡ ਕੁਲਾਰ ਪਹੁੰਚੀ। ਪਿੰਡ ਕੁਲਾਰ ਦੀ ਪਰਕਰਮਾ ਕਰਕੇ ਸ਼ਾਮ ਨੂੰ ਵਾਪਸ ਗੋਰਖ ਟਿੱਲਾ ਪਹੁੰਚੀ। ਸ਼ੋਭਾ ਯਾਤਰਾ ’ਚ ਫੱਕਰ ਗਿਆਨ ਨਾਥ, ਜੋਗੀ ਨਾਥ, ਸੰਤ ਗੁਪਾਲਾ ਨੰਦ ਝੱਲਾਂ, ਸੰਤ ਮਹਾਂਪੁਰਸ਼ ਗੁਲਜਾਰੀ ਲਾਲ ਝੱਜਾਂ ਵਾਲੇ, ਉਨ੍ਹਾਂ ਦੇ ਸਪੁੱਤਰ ਤਿਲਕ ਰਾਜ, ਸੇਵਾਦਾਰ ਗੁਰਮੇਲ ਸਿੰਘ ਤੇ ਨਿਰਮਲ ਸਿੰਘ ਕੱਦੋਂ ਦੋਰਾਹਾ ਵਾਲੇ, ਤੇਲੂ ਰਾਮ ਰਿਟਾਇਰਡ ਸਬ ਇੰਸਪੈਕਟਰ, ਸੰਤ ਗੁਰਲੀਨ ਗੜ੍ਹ ਡੋਲੀਆਂ ਰੋਪੜ, ਸੇਵਾਦਾਰ ਦੇਸ਼ ਰਾਜ ਹੱਕਲਾ ਸਾਬਕਾ ਚੇਅਰਮੈਨ ਸ਼ਾਮਿਲ ਹੋਏ। ਸ਼ੋਭਾ ਯਾਤਰਾ ਦਾ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਬਿੱਲੂ ਖੇਪੜ ਤੇ ਜਸਵਿੰਦਰ ਟਿੰਕੂ ਭੂੰਬਲਾ ਨੇ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਨੂੰ ਚਾਹ ਪਕੌੜੇ ਤੇ ਮਠਿਆਈ ਦੇ ਲੰਗਰ ਲਗਾਏ। ਪਿੰਡ ਮੋਹਣ ਮਾਜਰਾ ਦੇ ਮੋਹਤਵਰ ਸ਼ਖ਼ਸੀਅਤਾਂ ਚਮਨ ਲਾਲ ਬਾਗੜੀ, ਬਲਵੀਰ ਬਾਗੜੀ, ਗੁਰਸਕਤੀ ਬਾਗੜੀ, ਗਿਆਨੀ ਮੋਹਨ ਸਿੰਘ, ਠੇਕੇਦਾਰ ਰਾਜ ਕੁਮਾਰ, ਸੋਹਣ ਲਾਲ ਖੇਪੜ, ਮੋਹਣ ਲਾਲ ਹਸਨ ਪੁਰ ਕਲਾਂ, ਬਿੱਲੂ ਖੇਪੜ, ਪੰਮੀ ਭੂੰਬਲਾ, ਠੇਕੇਦਾਰ ਨਸੀਬ ਚੰਦ, ਕਮਲ ਖੇਪੜ, ਨੇਸੀ ਡੀ. ਜੇ., ਹਨੀ ਵਿਪਾਰੀ, ਹਨੀ ਖੇਪੜ, ਪੰਮਾ ਖੇਪੜ ਤੇ ਪਿੰਡ ਵਾਸੀਆਂ ਨੇ ਸ਼ੋਭਾ ਯਾਤਰਾ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਇਸੇ ਤਰ੍ਹਾਂ ਪਿੰਡ ਕੁਲਾਰ ਵਿਖੇ ਵੱਖ-ਵੱਖ ਥਾਵਾਂ ’ਤੇ ਚਾਹ ਪਕੌੜੇ ਤੇ ਮਠਿਆਈ ਦੇ ਲੰਗਰ ਲਗਾਏ ਗਏ ਅਤੇ ਪਿੰਡ ਵਾਸੀਆਂ ਵਲੋਂ ਸ਼ੋਭਾ ਯਾਤਰਾ ਵਿਚ ਸ਼ਾਮਿਲ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਇਸ ਮੌਕੇ ਫੱਕਰ ਗਿਆਨ ਨਾਥ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।
ਪਿਛਲੀ ਖ਼ਬਰ ਵਿਸ਼ਵਕਰਮਾ ਮੰਦਰ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ 67ਵੇਂ ਸਾਲਾਨਾ ਮਹਾਨ ਉਤਸਵ ਦਾ ਪੋਸਟਰ ਜਾਰੀ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੁਲਿਸ ਸਟੇਸ਼ਨ ਔੜ ਨੇ ਵਾਲੀਬਾਲ ਮੈਚ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।