01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨੇ ਮੈਚ ਕਰਵਾਇਆ

ਨਵਾਂਸ਼ਹਿਰ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਸਾਹਿਬ ਜੀ ਦਾ 557 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਰੰਭੀ ਗਈ ਗੁਰਮਤਿ ਸਮਾਗਮ ਦੀ ਲੜੀ ਦਾ 18ਵਾਂ ਵਿਸ਼ੇਸ਼ ਸਮਾਗਮ ਗੁਰਦੁਆਰਾ ਅਕਾਲ ਬੁੰਗਾ ਸਾਹਿਬ (ਸੰਤਾਂ ਦੀ ਕੁਟੀਆ) ਅਲਾਚੌਰ ਵਿਖੇ ਸ਼ਰਧਾ ਨਾਲ ਸੰਪੂਰਨ ਹੋਇਆ। ਰੋਜ਼ਾਨਾ ਦੀ ਮਰਿਆਦਾ ਅਨੁਸਾਰ ਸਮਾਗਮ ਦੀ ਸ਼ੁਰੂਆਤ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ।

ਮੈਚ ਉਪਰੰਤ ਗੱਲਬਾਤ ਸਮੇਂ ਰੋਜ਼ਾਨ ਸਵੇਰ ਫੁੱਟਬਾਲ ਕਲੱਬ ਦੇ ਖਿਡਾਰੀ। 01-11-2026
ਨਵਾਂਸ਼ਹਿਰ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਸਾਹਿਬ ਜੀ ਦਾ 557 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਰੰਭੀ ਗਈ ਗੁਰਮਤਿ ਸਮਾਗਮ ਦੀ ਲੜੀ ਦਾ 18ਵਾਂ ਵਿਸ਼ੇਸ਼ ਸਮਾਗਮ ਗੁਰਦੁਆਰਾ ਅਕਾਲ ਬੁੰਗਾ ਸਾਹਿਬ (ਸੰਤਾਂ ਦੀ ਕੁਟੀਆ) ਅਲਾਚੌਰ ਵਿਖੇ ਸ਼ਰਧਾ ਨਾਲ ਸੰਪੂਰਨ ਹੋਇਆ। ਰੋਜ਼ਾਨਾ ਦੀ ਮਰਿਆਦਾ ਅਨੁਸਾਰ ਸਮਾਗਮ ਦੀ ਸ਼ੁਰੂਆਤ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ। ਉਪਰੰਤ ਇਸ ਅਸਥਾਨ ਨਾਲ ਜੁੜੇ ਬੱਚਿਆਂ ਵਲੋਂ ਨਿੱਤ ਕਰਮ ਅਨੁਸਾਰ ਆਰਤੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਹਜੂਰੀ ਰਾਗੀ ਭਾਈ ਸੁਖਵੀਰ ਸਿੰਘ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਇਨ੍ਹਾਂ ਤੋਂ ਬਾਅਦ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਆਏ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਦੀ ਵਰਖਾ ਕੀਤੀ। ਉਹਨਾਂ ਤੋਂ ਬਾਅਦ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵਲੋਂ ਗੁਰਮਤਿ ਵਿਚਾਰਾਂ ਅਤੇ ਗੁਰ ਇਤਿਹਾਸ ਦੀ ਸਾਂਝ ਪਾਈ ਗਈ।ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਸ ਮੌਕੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਤੇ ਸੰਤ ਬਾਬਾ ਨਛੱਤਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ 14, 15, 16 ਨਵੰਬਰ ਨੂੰ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਦੌਰਾਨ ਵਹੀਰਾਂ ਘੱਤ ਕੇ ਪਹੁੰਚਣ ਲਈ ਵੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਬਹਾਦਰ ਸਿੰਘ ਭਾਰਟਾ, ਪ੍ਰਭਜੋਤ ਸਿੰਘ ਭਾਰਟਾ, ਦਿਲਬਾਗ ਸਿੰਘ ਰਾਹੋਂ, ਊਧਮ ਸਿੰਘ ਗੋਬਿੰਦਪੁਰ, ਗੁਰਦੇਵ ਸਿੰਘ ਗਹੂੰਣ, ਸੁਖਵਿੰਦਰ ਸਿੰਘ ਗੋਬਿੰਦਪੁਰ, ਨੰਬਰਦਾਰ ਸਵਰਨ ਸਿੰਘ ਕਾਹਮਾ, ਭਾਈ ਹਰਜਿੰਦਰ ਸਿੰਘ ਅਟਾਰੀ, ਪਰਮਜੀਤ ਸਿੰਘ ਮੂਸਾਪੁਰ, ਸਤਵੀਰ ਸਿੰਘ ਗੋਨੀ, ਅਵਤਾਰ ਸਿੰਘ ਗੋਬਿੰਦਪੁਰ, ਹਰਦੀਪ ਸਿੰਘ ਸਰਪੰਚ ਗੜ੍ਹ ਪਧਾਣਾ, ਕੁਲਵਿੰਦਰ ਸਿੰਘ ਭੀਣ, ਜਸਵੰਤ ਸਿੰਘ ਗੜ੍ਹ ਪ੍ਧਾਣਾ ਤੋਂ ਇਲਾਵਾ ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ, ਜਗਦੀਪ ਸਿੰਘ ਕੈਸ਼ੀਅਰ, ਪਲਵਿੰਦਰ ਸਿੰਘ ਕਰਿਆਮ, ਹਕੀਕਤ ਸਿੰਘ, ਡਾ. ਭਗਵਾਨ ਸਿੰਘ, ਬਖਸ਼ੀਸ਼ ਸਿੰਘ ਸੈਣੀ, ਬਾਬਾ ਗਿਆਨ ਸਿੰਘ, ਕੁਲਜੀਤ ਸਿੰਘ ਖਾਲਸਾ, ਮਨਮੋਹਣ ਸਿੰਘ ਕੰਵਲ, ਦਲਜੀਤ ਸਿੰਘ, ਬਡਵਾਲ, ਸੁਰਿੰਦਰ ਸਿੰਘ ਅਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
ਪਿਛਲੀ ਖ਼ਬਰ ਸਰਕਾਰੀ ਮਿਡਲ ਸਮਾਰਟ ਸਕੂਲ ਸਿਆਣਾ ਵਿਖੇ ਈ-ਵੇਸਟ ਦਿਵਸ ਮਨਾਇਆ ਅਗਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਲੋਕਾਂ ਨੂੰ ਸਟਰੋਕ ਦੇ ਲੱਛਣਾਂ ਤੇ ਬਚਾਅ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।