ਚੌਧਰੀ ਰਾਹੁਲ ਆਦੋਆਣਾ ਗੁੱਜਰ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਨਿਯੁਕਤ
ਬਲਾਚੌਰ, 26 ਅਕਤੂਬਰ (ਨਰੇਸ਼ ਧੌਲ)-ਬੀਤੇ ਦਿਨ ਸਹਾਰਨਪੁਰ ਗੁੱਜਰ ਭਵਨ ਵਿਖੇ ਗੁੱਜਰ ਮਹਾਂਸਭਾ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਰਾਜਾਂ ਤੋਂ ਰਾਜ ਨੇਤਾਵਾਂ ਤੇ ਗੁੱਜਰ ਨੇਤਾਵਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਜਿਸ ਦੌਰਾਨ ਸਰਬਸੰਮਤੀ ਨਾਲ ਨੌਜਵਾਨ ਆਗੂ ਚੌਧਰੀ ਰਾਹੁਲ ਆਦੋਆਣਾ ਦੀ ਸਮਾਜ ਪ੍ਰਤੀ ਲੰਬੇ ਸਮੇਂ ਤੋਂ ਕਾਰਗੁਜ਼ਾਰੀ ਦੇ ਮੱਦੇਨਜ਼ਰ ਸੰਗਠਨ ਵਲੋਂ ਉਨ੍ਹਾਂ ਨੂੰ ਆਲ ਇੰਡੀਆ ਗੁੱਜਰ ਮਹਾਂਸਭਾ ਦੇ ਪ੍ਰਧਾਨ (ਰਾਸ਼ਟਰੀ ਪ੍ਰਧਾਨ) ਨਿਯੁਕਤ ਕੀਤਾ।
ਬਲਾਚੌਰ, 26 ਅਕਤੂਬਰ (ਨਰੇਸ਼ ਧੌਲ)-ਬੀਤੇ ਦਿਨ ਸਹਾਰਨਪੁਰ ਗੁੱਜਰ ਭਵਨ ਵਿਖੇ ਗੁੱਜਰ ਮਹਾਂਸਭਾ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਰਾਜਾਂ ਤੋਂ ਰਾਜ ਨੇਤਾਵਾਂ ਤੇ ਗੁੱਜਰ ਨੇਤਾਵਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਜਿਸ ਦੌਰਾਨ ਸਰਬਸੰਮਤੀ ਨਾਲ ਨੌਜਵਾਨ ਆਗੂ ਚੌਧਰੀ ਰਾਹੁਲ ਆਦੋਆਣਾ ਦੀ ਸਮਾਜ ਪ੍ਰਤੀ ਲੰਬੇ ਸਮੇਂ ਤੋਂ ਕਾਰਗੁਜ਼ਾਰੀ ਦੇ ਮੱਦੇਨਜ਼ਰ ਸੰਗਠਨ ਵਲੋਂ ਉਨ੍ਹਾਂ ਨੂੰ ਆਲ ਇੰਡੀਆ ਗੁੱਜਰ ਮਹਾਂਸਭਾ ਦੇ ਪ੍ਰਧਾਨ (ਰਾਸ਼ਟਰੀ ਪ੍ਰਧਾਨ) ਨਿਯੁਕਤ ਕੀਤਾ। ਚੌਧਰੀ ਰਾਹੁਲ ਆਦੋਆਣਾ ਨੇ ਸਮੁੱਚੀ ਮਹਾਂਸਭਾ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸਾਬਕਾ ਵਿਧਾਇਕ ਮਹਿਪਾਲ ਸਿੰਘ ਮਕਰਾਣਾ, ਪੰਮੀ ਬਰੇਤਾ ਰੱਤੇਵਾਲ, ਸੰਦੀਪ ਗੁੱਜਰ ਰਾਸ਼ਟਰੀ ਜਨਰਲ ਸਕੱਤਰ, ਸ਼ੰਕਰ ਗੁੱਜਰ ਅੰਬੋਲੀ, ਲਾਲ ਸਿੰਘ ਗੁੱਜਰ, ਕਮਲ ਚੌਧਰੀ, ਸੰਜੇ ਪ੍ਰਧਾਨ, ਅੰਕੁਰ ਗੁੱਜਰ, ਭੂਪੇਂਦਰ ਗੁੱਰਜਰ, ਦੀਪ ਗੁੱਰਜਰ, ਚੌਧਰੀ ਨਰਿੰਦਰ ਠੇਕੇਦਾਰ ਧਕਧਾਣਾ, ਚੌਧਰੀ ਵਿੱਕੀ ਰੱਤੇਵਾਲੀਆ, ਮੁਕੇਸ਼ ਚੌਧਰੀ ਕੰਬਾਲਾ, ਵਿਜੇ ਸਰਪੰਚ ਟੱਬਾ, ਜਰਨੈਲ ਮੋਹੀਵਾਲ, ਕੈਪਟਨ ਅਸ਼ੋਕ ਬਜਾੜ ਕਰਤਾਰਪੁਰ, ਡਾਕਟਰ ਗੁਰਪਾਲ, ਹਰਮੇਸ਼ ਭਾਟੀਆ ਆਦੋਆਣਾ, ਚੌਧਰੀ ਧਨਪਤ ਭੁੰਬਲਾ ਬੂੰਗੜੀ, ਨਿਖਲ ਬਜਾੜ ਥੋਪੀਆ, ਗੈਰੀ ਚੌਧਰੀ ਥੋਪੀਆ, ਸੰਜੂ ਟੋਰੋਵਾਲ, ਬੱਲੂ ਸਿੰਘ ਲਾਦੀ, ਟੈਨੀ ਠੇਕੇਦਾਰ, ਸੰਜੂ ਊਧਨਵਾਲ ਤੇ ਹੋਰ ਬਹੁ ਗਿਣਤੀ ਸ਼ਖ਼ਸੀਅਤਾਂ ਹਾਜ਼ਰ ਸਨ।