27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਫੁੱਟਬਾਲ ਦੇ ਫਾਈਨਲ ਮੈਚ ’ਚ ਮਹਿਰਮਪੁਰ ਦੀ ਟੀਮ ਜੇਤੂ

ਬਹਿਰਾਮ, 26 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਕੁਲਥਮ ਵਿਖੇ ਯੂਥ ਸਪੋਰਟਸ ਫਾਊਂਡੇਸ਼ਨ ਕੁਲਥਮ ਵਲੋਂ ਗ੍ਰਾਮ ਪੰਚਾਇਤ, ਐਨ. ਆਰ.

ਸੜੋਆ ਵਿਖੇ ਪੰਡਤ ਜੀਵਨ ਕੁਮਾਰ ਬਿੱਲੂ ਦੇ ਮਾਤਾ ਦਾ ਅਫਸੋਸ ਕਰਦੇ ਹੋਏ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਹੋਰ। ਤਸਵੀਰ : ਸਹੂੰਗੜਾ ਸਤਲੁਜ ਪਬਲਿਕ ਸਕੂਲ ਬੰਗਾ ਦੇ ਪਹਿਲੀ ਜਮਾਤ ਦੇ ਹੋਣਹਾਰ ਵਿਦਿਆਰਥੀ ਅਭੀਜੋਤ ਸਿੰਘ (7) ਪਿੰਡ ਮੰਗੂਵਾਲ ਨੇ ਸਕੂਲ ਅਥਲੈਟਿਕ ਖੇਡਾਂ ’ਚ ਦੋ ਸੋਨ ਤਗਮੇ ਤੇ 1 ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਤਸਵੀਰ : ਕਰਮ ਲਧਾਣਾ 27-10-2026
ਬਹਿਰਾਮ, 26 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਕੁਲਥਮ ਵਿਖੇ ਯੂਥ ਸਪੋਰਟਸ ਫਾਊਂਡੇਸ਼ਨ ਕੁਲਥਮ ਵਲੋਂ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਰਹਾਲਾ ਰਾਣੂੰਆਂ ਹਾਈ ਸਕੂਲ ਦੀ ਗਰਾਉਂਡ ’ਚ ਫੁੱਟਬਾਲ ਮੁਕਾਬਲੇ ਕਰਵਾਏ ਗਏ। ਫਾਈਨਲ ਮੈਚ ਸੁਖਚੈਨਆਣਾ (ਫਗਵਾੜਾ) ਦੀ ਟੀਮ ਤੇ ਮਹਿਰਮਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ, ਜਿਸ ਵਿਚ ਮਹਿਰਮਪੁਰ ਦੀ ਟੀਮ ਜੇਤੂ ਰਹੀ। 40 ਸਾਲ ਉਮਰ ਦੇ ਖਿਡਾਰੀਆਂ ਦੀ ਟੀਮਾਂ ਵਿਚਕਾਰ ਮੁਕਾਬਲਾ ਕੁਲਥਮ ਤੇ ਔੜ ਬਲਾਕ ਦਰਮਿਆਨ ਕਰਵਾਇਆ, ਜਿਸ ਵਿਚ ਕੁਲਥਮ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਸ਼ਾਨਦਾਰ ਟਰਾਫੀ ਤੇ ਨਕਦ ਰਾਸ਼ੀ ਇਨਾਮ ਨਾਲ ਸਨਮਾਨਿਤ ਕੀਤਾ। ਇਸੇ ਤਰ੍ਹਾਂ 2010 ਤੋਂ ਪਹਿਲਾਂ ਜਨਮੇ ਲੜਕਿਆਂ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਕਰਵਾਇਆ, ਜਿਸ ਵਿਚ ਪਹਿਲਾ ਇਨਾਮ ਨਡਾਲੋਂ ਤੇ ਦੂਸਰਾ ਇਨਾਮ ਕੁਲਥਮ ਦੀ ਟੀਮ ਨੇ ਪ੍ਰਾਪਤ ਕੀਤਾ। ਟੂਰਨਾਮੈਂਟ ਦੀ ਸਫਲਤਾ ਲਈ ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਮਨਜੋਤਪਾਲ ਸਿੰਘ, ਬਹਾਦਰ ਚੰਦ, ਗੁਰਲੀਨ ਸਿੰਘ, ਜਿੰਦੀ ਕੁਲਥਮ ਤੇ ਰਜੇਸ਼ ਕੁਮਾਰ ਆਦਿ ਯੂਥ ਸਪੋਰਟਸ ਫਾਊਡੇਸ਼ਨ ਦੇ ਮੈਂਬਰਾਂ ਵੱਲੋਂ ਬਹੁਤ ਮਿਹਨਤ ਕੀਤੀ। ਇਸ ਮੌਕੇ ਸਰਪੰਚ ਰੋਸ਼ਨ ਲਾਲ ਕੁਲਥਮ, ਰਜਿੰਦਰ ਸ਼ਰਮਾ, ਡਾ. ਲੈਂਬਰ ਕੁਮਾਰ ਨੰਬਰਦਾਰ, ਤਰਸੇਮ ਸਿੰਘ, ਸੋਢੀ ਸਿੰਘ, ਮੋਹਨ ਲਾਲ ਪੰਚ, ਗੁਰਲੀਨ ਸਿੰਘ, ਮੇਜਰ ਸਿੰਘ, ਸੰਦੇਸ਼ ਕੁਮਾਰ ਸਰਪੰਚ ਸਰਹਲਾ ਰਾਣੂੰਆਂ, ਜਗਜੀਤ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸੜੋਆ ਬਲਾਕ ਦੇ ਖੇਤਾਂ ਦੀ ਹੋ ਰਹੀ ਬੰਜਰ ਜ਼ਮੀਨ ਨੂੰ ਕਦੋਂ ਮਿਲੇਗਾ ਨਹਿਰੀ ਪਾਣੀ-ਦਿਆਲਾ, ਚੌਧਰੀ ਸ਼ਾਮ ਲਾਲ ਅਗਲੀ ਖ਼ਬਰ ਸੰਦੀਪ ਭਾਟੀਆ ਸੋਨੂੰ ਆਦੋਆਣਾ ਤੇ ਅਸ਼ੋਕ ਨਾਨੋਵਾਲ ਨੇ ਕਬੱਡੀ ਮਹਾਂਕੁੰਭ ’ਚ ਪਹੁੰਚ ਕੇ ਮਹਾਂਪੁਰਸ਼ਾਂ ਤੋਂ ਲਿਆ ਆਸ਼ੀਰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।