19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੂਰੀ ਹਸਪਤਾਲ ਦੇ ਬਾਨੀ ਡਾ. ਉਜਾਗਰ ਸਿੰਘ ਸੂਰੀ ਦੀ ਮਨਾਈ ਪਹਿਲੀ ਬਰਸੀ

ਬਲਾਚੌਰ, 18 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਲੋੜਵੰਦ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਫਾਊਂਡਰ ਪ੍ਰਬੰਧਕੀ ਨਿਰਦੇਸ਼ਕ ਡਾ. ਉਜਾਗਰ ਸਿੰਘ ਸੂਰੀ ਜਿਹੜੇ ਪਿਛਲੇ ਵਰ੍ਹੇ 17 ਅਕਤੂਬਰ ਨੂੰ ਸਦੀਵੀ ਵਿੱਛੋੜਾ ਦੇ ਗਏ ਸਨ, ਦੀ ਪਹਿਲੀ ਬਰਸੀ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਸ਼ਰਧਾ ਨਾਲ ਮਨਾਈ ਗਈ।

ਅਜੀਤ ਡੈਸਕ 19-10-2026
ਬਲਾਚੌਰ, 18 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਲੋੜਵੰਦ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਫਾਊਂਡਰ ਪ੍ਰਬੰਧਕੀ ਨਿਰਦੇਸ਼ਕ ਡਾ. ਉਜਾਗਰ ਸਿੰਘ ਸੂਰੀ ਜਿਹੜੇ ਪਿਛਲੇ ਵਰ੍ਹੇ 17 ਅਕਤੂਬਰ ਨੂੰ ਸਦੀਵੀ ਵਿੱਛੋੜਾ ਦੇ ਗਏ ਸਨ, ਦੀ ਪਹਿਲੀ ਬਰਸੀ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਭਾਈ ਗੁਰਵਿੰਦਰ ਸਿੰਘ ਅਨੰਦਪੁਰੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਾਹਿਬ ਦੇ ਜਥੇ ਵਲੋਂ ਕੀਰਤਨ ਕੀਤਾ। ਇਸ ਮੌਕੇ ਡਾ. ਉਜਾਗਰ ਸਿੰਘ ਸੂਰੀ ਦੇ ਸਪੁੱਤਰਾਂ ਅਮਨਦੀਪ ਸਿੰਘ ਸੂਰੀ, ਡਾ. ਭੂਪਿੰਦਰਜੀਤ ਸਿੰਘ ਸੂਰੀ ਤੇ ਪਰਿਵਾਰਕ ਮੈਂਬਰਾਂ ਵਲੋਂ ਗੁਰੂ ਘਰ ਦੇ ਵਜੀਰਾਂ ਅਤੇ ਕੀਰਤਨੀ ਜਥੇ ਦਾ ਸਨਮਾਨ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਮਰਹੂਮ ਡਾ. ਉਜਾਗਰ ਸਿੰਘ ਸੂਰੀ ਅਤੇ ਮਰਹੂਮ ਬਹਾਦਰ ਸਿੰਘ ਸੂਰੀ ਦੀ ਮਾਤਾ ਬੀਬੀ ਕੁਲਵੰਤ ਕੌਰ, ਧਰਮ ਪਤਨੀ ਬੀਬੀ ਨਰਿੰਦਰਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਲੋਹਟ, ਸਤਵਿੰਦਰ ਕੌਰ ਸੂਰੀ, ਅਮਨਦੀਪ ਸਿੰਘ ਸੂਰੀ ਅਮਰੀਕਾ, ਡਾ. ਭੂਪਿੰਦਰਜੀਤ ਸਿੰਘ ਸੂਰੀ ਪ੍ਰਬੰਧਕ ਸੂਰੀ ਮਲਟੀਸੁਪਰਸ਼ਪੈਸ਼ਲਿਟੀ ਹਸਪਤਾਲ ਬਲਾਚੌਰ, ਡਾ. ਅਮਨਦੀਪ ਕੌਰ, ਪ੍ਰਦੀਪ ਸਿੰਘ ਮੰਝਪੁਰ, ਇੰਦਰ ਸਿੰਘ ਰੀਹਲ ਡਾਇਰੈਕਟਰ, ਸਾਬਕਾ ਸਰਪੰਚ ਮਨਜੀਤ ਸਿੰਘ ਸੋਹਨਪਾਲ ਤੋਂ ਇਲਾਵਾ ਸਿਆਸੀ ਸ਼ਖ਼ਸੀਅਤਾਂ ਵਿਚ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਸੀਨੀਅਰ ਆਗੂ ਅਸ਼ੋਕ ਕਟਾਰੀਆ, ਓ. ਬੀ. ਸੀ. ਮੋਰਚਾ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸੰਦੀਪ ਕੁਮਾਰ ਸੋਨੂੰ ਭਾਟੀਆ, ਰਾਜਵਿੰਦਰ ਲੱਕੀ, ਸੰਜੀਵ ਚੇਚੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਚੇਅਰਮੈਨ ਸੇਠੀ ਉਧਨਵਾਲ, ਸਿਮਰਨ ਸਹਿਜਪਾਲ, ਰਾਜਿੰਦਰ ਕੌਰ ਖਾਸਾ, ਡਿੰਪਲ ਅਰੋੜਾ, ਵਿਜੇ ਭਾਟੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਜੰਡੀ, ਰਾਜਿੰਦਰ ਸਿੰਘ ਛਿੰਦੀ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਪਰਵਿੰਦਰ ਮੇਨਕਾ ਭਿੰਦਾਂ ਕੌਂਸਲਰ, ਪਰਮਿੰਦਰ ਭਾਟੀਆ ਕੌਂਸਲਰ, ਰਾਣਾ ਅਜੇ ਕੁਮਾਰ ਕੌਂਸਲਰ, ਰਾਧੇ ਸ਼ਿਆਮ ਬਿੱਲੂ ਕੌਂਸਲਰ, ਜਸਵਿੰਦਰ ਸਿਆਣ, ਨਰੇਸ਼ ਚੇਚੀ, ਰਾਮਪਾਲ ਮਹੇਸ਼ੀ, ਮੰਗਾਂ ਰਾਣਾ, ਵਿਸ਼ੂ ਰਾਣਾ, ਗੁਰਦੇਵ ਸਿੰਘ ਗਹੂੰਣ, ਡਾ. ਬਲਦੇਵ ਸਿੰਘ ਪਨੇਸਰ, ਹਰਦੀਪ ਸਿੰਘ ਕਲਮ ਗਹੂੰਣ, ਸ਼ੁਰੇਸ਼ ਚੌਧਰੀ, ਦਿਨੇਸ਼ ਚੌਧਰੀ, ਰਾਣਾ ਜਤਿੰਦਰ ਸਿੰਘ, ਗਿਆਨ ਚੰਦ ਲੋਹਟ, ਮਾਸਟਰ ਸੁਰਜੀਤ ਸਿੰਘ ਲੋਹਟ, ਥਾਣੇਦਾਰ ਹਰਨੇਕ ਸਿੰਘ ਧੌਲ, ਏਰੀਆ ਯੂਥ ਅਲਾਇੰਸ ਦੇ ਅਜੀਤਪਾਲ, ਬਲਜਿੰਦਰ ਵਿਰਕ, ਰਣਵੀਰ ਰਾਏ, ਗਗਨ ਰਾਣਾ, ਡਾ. ਜਸਦੀਪ ਸਿੰਘ ਸੈਣੀ, ਡਾ. ਤਿਲਕ ਰਾਜ, ਡਾ. ਰਵੀਪਾਲ ਬੱਗਾ ਕਲੀਨਿਕ, ਜਗਦੀਪ ਸਿੰਘ, ਹਿਤੇਸ਼ ਅਰੋੜਾ ਪੀ. ਪੀ., ਗੁਰਬਾਜ ਸਿੰਘ ਬਾਜ, ਸੰਨ੍ਹੀ ਸਲ੍ਹਾਰੀਆ, ਤਰਨਜੋਤ ਸਿੰਘ, ਰਾਹੁਲ ਰਾਣਾ ਤੇ ਹੋਰ ਹਾਜ਼ਰ ਸਨ। ਇਸ ਮੌਕੇ ਖੂਨਦਾਨ ਕੈਂਪ ਵਿਚ 4 0 ਯੂਨਿਟ ਖੁਨ ਪ੍ਰਾਪਤ ਹੋਇਆ, ਉਥੇ ਸੈਂਕੜੇ ਲੋਕਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਾਈ ਤੇ ਇਸੇ ਤਰ੍ਹਾਂ ਮੈਡੀਕਲ ਜਾਂਚ ਕੈਂਪ ਦਾ 400 ਤੋਂ ਜ਼ਿਆਦਾ ਜਰੂਰਤਮੰਦ ਲੋਕਾਂ ਨੇ ਲਾਹਾ ਲਿਆ।
ਪਿਛਲੀ ਖ਼ਬਰ ਕੈਨੇਡਾ ਸਟੱਡੀ ਵੀਜ਼ਾ 2027 ਦੇ ਇੰਟੇਕ ’ਚ ਅਪਲਾਈ ਕਰਨ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ ਅਗਲੀ ਖ਼ਬਰ ਸਤਪਾਲ ਸਿੰਘ ਲਹਿਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।