ਲੜੋਆ ਦੇ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਕਾਲੂ ਬਾਹੜੋਵਾਲ ਨੇ ਜਿੱਤੀ
ਔੜ/ਝਿੰਗੜਾਂ, 18 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਪੰਜ ਤੀਰਥ ਲੜੋਆ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਭਾਰੀ ਉਤਸ਼ਾਹ ਨਾਲ ਕਰਵਾਇਆ। ਪਟਕੇ ਦੀ ਕੁਸ਼ਤੀ ਕਾਲੂ ਬਾਹੜੋਵਾਲ ਤੇ ਚਾਂਦੀ ਗੁਜ਼ਰ ਵਿਚਕਾਰ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਝਿੱਲੀ ਗਿੱਲ, ਪਲਵਿੰਦਰ ਸਿੰਘ ਪਿੰਦਾ ਲੜੋਆ, ਜਸਵਿੰਦਰ ਸਿੰਘ ਲੜੋਆ, ਸਰਬਜੀਤ ਸਿੰਘ, ਅਮਰੀਕ ਸਿੰਘ ਥਾਂਦੀ, ਸੁਲੱਖਣ ਸਿੰਘ ਲੜੋਆ ਆਦਿ ਸਾਥੀ ਪ੍ਰਬੰਧਕਾਂ ਵਲੋਂ ਸਾਂਝੇ ਤੌਰ ‘ਤੇ ਸੁ਼ਰੂ ਕਰਵਾਈ ਗਈ।
ਔੜ/ਝਿੰਗੜਾਂ, 18 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਪੰਜ ਤੀਰਥ ਲੜੋਆ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਭਾਰੀ ਉਤਸ਼ਾਹ ਨਾਲ ਕਰਵਾਇਆ। ਪਟਕੇ ਦੀ ਕੁਸ਼ਤੀ ਕਾਲੂ ਬਾਹੜੋਵਾਲ ਤੇ ਚਾਂਦੀ ਗੁਜ਼ਰ ਵਿਚਕਾਰ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਝਿੱਲੀ ਗਿੱਲ, ਪਲਵਿੰਦਰ ਸਿੰਘ ਪਿੰਦਾ ਲੜੋਆ, ਜਸਵਿੰਦਰ ਸਿੰਘ ਲੜੋਆ, ਸਰਬਜੀਤ ਸਿੰਘ, ਅਮਰੀਕ ਸਿੰਘ ਥਾਂਦੀ, ਸੁਲੱਖਣ ਸਿੰਘ ਲੜੋਆ ਆਦਿ ਸਾਥੀ ਪ੍ਰਬੰਧਕਾਂ ਵਲੋਂ ਸਾਂਝੇ ਤੌਰ ‘ਤੇ ਸੁ਼ਰੂ ਕਰਵਾਈ ਗਈ। ਜਿਸ ਵਿਚ ਕਾਲੂ ਬਾਹੜੋਵਾਲ ਜੇਤੂ ਰਿਹਾ। ਦੋ ਨੰਬਰ ਦੀ ਕੁਸ਼ਤੀ ‘ਚ ਸਿਮਰਨ ਮੁਕੰਦਪੁਰ ਨੇ ਅਨਮੋਲ ਬਾਹੜੋਵਾਲ ਨੂੰ ਚਿੱਤ ਕਰਕੇ ਆਪਣੇ ਦੂਸਰੇ ਇਨਾਮ ‘ਤੇ ਕਬਜ਼ਾ ਕੀਤਾ। ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਅਤਰ ਦਾਸ ਲੜੋਆ ਵਲੋਂ ਕੀਤੀ ਗਈ। ਪ੍ਰਧਾਨ ਰਣਜੀਤ ਸਿੰਘ ਰਾਣਾ, ਪਲਵਿੰਦਰ ਸਿੰਘ ਪਿੰਦਾ, ਜਸਵਿੰਦਰ ਸਿੰਘ ਨੇ ਛਿੰਝ ਮੇਲੇ ਵਿਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ , ਦਰਸ਼ਕ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਛਿੰਝ ਮੇਲੇ ਵਾਸਤੇ ਦਾਨੀ ਐਨ. ਆਰ. ਆਈ. ਹਰਮੇਸ਼ ਸਿੰਘ ਯੂ. ਐਸ. ਏ. ਦੇ ਪਰਿਵਾਰ ਵਲੋਂ ਇਕ ਲੱਖ ਰੁਪਏ ਦਿੱਤਾ ਗਿਆ, ਉਥੇ ਹੋਰ ਵੀ ਦਾਨੀ ਸੱਜਣਾਂ ਵਲੋਂ ਭਾਰੀ ਸਹਿਯੋਗ ਦੇਣ ‘ਤੇ ਧੰਨਵਾਦ ਕਰਦਿਆਂ ਉਨ੍ਹਾਂ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਬਲਜਿੰਦਰ ਘੁੰਮਣ ਨੇ ਕੁਮੈਂਟਰੀ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਸਰਪੰਚ ਨੀਲਮ ਕੌਰ ਲੜੋਆ, ਪ੍ਰਧਾਨ ਰਣਜੀਤ ਸਿੰਘ ਰਾਣਾ, ਪਲਵਿੰਦਰ ਸਿੰਘ ਪਿੰਦਾ, ਜਸਵਿੰਦਰ ਸਿੰਘ ਲੜੋਆ, ਜਸਵੀਰ ਸਿੰਘ ਲੜੋਆ, ਸੁਲੱਖਣ ਸਿੰਘ, ਸੁਖਜਿੰਦਰ ਸਿੰਘ, ਸਰਬਜੀਤ ਸਿੰਘ, ਕੇਵਲ ਸਿੰਘ ਫੌਜੀ, ਨੰਬਰਦਾਰ ਜਗਦੀਸ਼, ਨੰਬਰਦਾਰ ਚੂਹੜ ਸਿੰਘ, ਸੁਰਜੀਤ ਸਿੰਘ, ਧਰਮਿੰਦਰ ਭਰਥ, ਅਮਰੀਕ ਸਿੰਘ ਥਾਂਦੀ, ਬਲਜਿੰਦਰ ਸਿੰਘ, ਗੁਰਮੀਤ ਰਾਮ, ਜੁਝਾਰ ਸਿੰਘ ਸ਼ੇਰਗਿੱਲ, ਸੰਤੋਖ ਸਿੰਘ ਥਾਂਦੀ, ਕੇਵਲ ਸਿੰਘ, ਗੁਰਮੀਤ ਸਿੰਘ ਸ਼ੇਰਗਿੱਲ, ਸਮਰਪ੍ਰੀਤ ਸਿੰਘ ਬਹਿਰੀਨ, ਜਸਕਰਨ ਸਿੰਘ, ਅਮਰਨਾਥ ਸਿੰਘ ਸ਼ੇਰਗਿੱਲ, ਜਿੰਦਰ ਪੰਚ, ਸੰਦੀਪ ਪੰਚ, ਸੰਜੀਵ ਪੰਚ, ਲਖਵੀਰ ਸਿੰਘ ਸ਼ੇਰਗਿੱਲ ਪਰਾਗਪੁਰ, ਬਲਜਿੰਦਰ ਸਿੰਘ ਸਰਾਂ, ਜੋਗਾ ਸਿੰਘ ਸ਼ੇਰਗਿੱਲ, ਅਵਤਾਰ ਸਿੰਘ, ਰਘਵੀਰ ਸਿੰਘ ਭਰਥ, ਪ੍ਰਿੰਸੀਪਲ ਚੇਤਨ ਦੇਵ, ਜੀਤ ਸਿੰਘ ਫੌਜੀ, ਰੰਧਾਵਾ ਸਿੰਘ ਆਦਿ ਹਾਜ਼ਰ ਸਨ।