30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੇਵਾ ਮੁਕਤੀ ’ਤੇ ਵਿਸ਼ੇਸ਼- ਜਸਪਾਲ ਸਿੰਘ ਦੇਦੜ ਬੂਥਗੜ੍ਹ

ਟੱਪਰੀਆਂ ਖੁਰਦ-ਏਅਰ ਫੋਰਸ ਵਿਚ ਬਤੌਰ ਸਾਰਜੈਂਟ ਸੇਵਾਵਾ ਨਿਭਾ ਰਹੇ ਜਸਪਾਲ ਸਿੰਘ ਦੇਦੜ ਦਾ ਜਨਮ 26-06-1989 ਨੂੰ ਬਲਾਕ ਸੜੋਆ ਦੇ ਪਿੰਡ ਬੂਥਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਦਾ ਸੁਪਨਾ ਦੇਸ਼ ਦੀ ਸੇਵਾ ਕਰਨ ਦਾ ਸੀ ਇਸ ਕਾਰਜ ’ਚ ਉਨ੍ਹਾਂ ਦੇ ਪਿਤਾ ਚੂਹੜ ਸਿੰਘ ਤੇ ਮਾਤਾ ਸੱਤਿਆ ਦਾ ਅਹਿਮ ਯੋਗਦਾਨ ਸੀ।

ਅਜੀਤ ਡੈਸਕ 30-09-2026
ਟੱਪਰੀਆਂ ਖੁਰਦ-ਏਅਰ ਫੋਰਸ ਵਿਚ ਬਤੌਰ ਸਾਰਜੈਂਟ ਸੇਵਾਵਾ ਨਿਭਾ ਰਹੇ ਜਸਪਾਲ ਸਿੰਘ ਦੇਦੜ ਦਾ ਜਨਮ 26-06-1989 ਨੂੰ ਬਲਾਕ ਸੜੋਆ ਦੇ ਪਿੰਡ ਬੂਥਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਦਾ ਸੁਪਨਾ ਦੇਸ਼ ਦੀ ਸੇਵਾ ਕਰਨ ਦਾ ਸੀ ਇਸ ਕਾਰਜ ’ਚ ਉਨ੍ਹਾਂ ਦੇ ਪਿਤਾ ਚੂਹੜ ਸਿੰਘ ਤੇ ਮਾਤਾ ਸੱਤਿਆ ਦਾ ਅਹਿਮ ਯੋਗਦਾਨ ਸੀ। ਜਸਪਾਲ ਸਿੰਘ ਦੁਆਰਾ ਦਸਵੀਂ ਜਮਾਤ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਸਰਬਹਿੱਤਕਾਰੀ ਵਿੱਦਿਆ ਮੰਦਰ ਤੇ ਸੀਨੀਅਰ ਸੈਕੰਡਰੀ ਸਕੂਲ ਲੋਪਾਣਾ ਮੁਕਤਸਰ ਸਾਹਿਬ ਤੋਂ 12ਵੀਂ ਦੀ ਪ੍ਰੀਖਿਆ ਨੋਨ ਮੈਡੀਕਲ ਵਿਚ ਹਾਸਿਲ ਕੀਤੀ। ਉੱਚ ਪੱਧਰੀ ਸਿੱਖਿਆ ਦੀ ਪ੍ਰਾਪਤੀ ਤੋਂ ਬਾਅਦ ਉਹ 06-01-2006 ਨੂੰ ਕਪੂਰਥਲਾ ਵਿਖੇ ਏਅਰ ਫੋਰਸ ਵਿਚ ਭਰਤੀ ਹੋ ਗਏ। ਉਨ੍ਹਾਂ ਨੇ ਪੂਰੇ 20 ਸਾਲ ਦੇਸ਼ ਦੀ ਸੇਵਾ ਦੇ ਲਈ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ’ਚ ਸੇਵਾਵਾਂ ਦਿੱਤੀਆਂ ਤੇ ਅੱਜ ਉਹ ਆਪਣੀਆ ਸੇਵਾਵਾਂ ਪੂਰੀਆਂ ਕਰਦੇ ਹੋਏ ਏਅਰ ਫੋਰਸ ਸਟੇਸ਼ਨ ਛਲਾਂਗ ਮੇਗਾਲਿਆ ਤੋਂ ਬਤੌਰ ਸਰਜੈਟ ਸੇਵਾ ਮੁਕਤ ਹੋਏ। ਉਨ੍ਹਾਂ ਦਾ ਸੁਪਨਾ ਹੈ ਪਿੰਡ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਾ ਤੇ ਲੋਕਾਂ ਦੀ ਸੇਵਾ ਕਰਨਾ। ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ 2 ਅਕਤੂਬਰ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਪਰਿਵਾਰ ਵਲੋਂ ਮਿੱਤਰ ਸੱਜਣਾ ਤੇ ਰਿਸ਼ਤੇਦਾਰਾਂ ਵਲੋਂ ਜਸਪਾਲ ਸਿੰਘ ਦੇਦੜ ਬੂਥਗੜ੍ਹ ਦੀ ਸੇਵਾ ਮੁਕਤੀ ’ਤੇ ਪਿੰਡ ਬੂਥਗੜ੍ਹ ਬਲਾਕ ਸੜੋਆ ਗ੍ਰਹਿ ਵਿਖੇ ਵਿਸ਼ੇਸ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜਿਸ ਮੌਕੇ ਉਨ੍ਹਾਂ ਦੇ ਸਮੂਹ ਮਿੱਤਰ ਸੱਜਣ ਰਿਸ਼ਤੇਦਾਰ ਪ੍ਰੋਗਰਾਮ ਮੋਕੇ ਸ਼ਾਮਿਲ ਹੋਣਗੇ। -ਅਮਨਦੀਪ ਚੌਧਰੀ ਬੂਥਗੜ੍ਹੀਆ
ਪਿਛਲੀ ਖ਼ਬਰ ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਪਾਰਟੀ ਦੀਆਂ ਗਤੀਵਿਧੀਆਂ ਤੇ ਸੰਗਠਨ ਨੂੰ ਮਜ਼ਬੂਤ ਕਰਨ ਸੰਬੰਧੀ ਵਿਚਾਰ-ਵਟਾਂਦਰਾ ਅਗਲੀ ਖ਼ਬਰ ਪੈਲੀ ਤੋਂ ਅਟਾਲ ਮਜਾਰਾ ਤੱਕ ਜਾਂਦੀ ਲਿੰਕ ਸੜਕ ’ਤੇ ਲੁੱਕ ਪਾਉਣ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।