ਪਿੰਡ ਬੱਜੋਂ ਦਾ ਪਹਿਲਾ ਕਬੱਡੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਔੜ/ਝਿੰਗੜਾਂ, 29 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੱਜੋਂ ਵਲੋਂ ਹਰਦੀਪ ਸਿੰਘ ਦੀਪਾ ਪੁੱਤਰ ਰਣਵੀਰ ਸਿੰਘ ਵਾਸੀ ਬੱਜੋਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਬੱਜੋਂ ਵਿਖੇ ਆਲ ਓਪਨ ਪਹਿਲਾਂ ਕਬੱਡੀ ਟੂਰਨਾਮੈਂਟ ਕਰਵਾਇਆ। ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ.
ਔੜ/ਝਿੰਗੜਾਂ, 29 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੱਜੋਂ ਵਲੋਂ ਹਰਦੀਪ ਸਿੰਘ ਦੀਪਾ ਪੁੱਤਰ ਰਣਵੀਰ ਸਿੰਘ ਵਾਸੀ ਬੱਜੋਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਬੱਜੋਂ ਵਿਖੇ ਆਲ ਓਪਨ ਪਹਿਲਾਂ ਕਬੱਡੀ ਟੂਰਨਾਮੈਂਟ ਕਰਵਾਇਆ। ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੀ ਸ਼ਾਮਿਲ ਹੋਏ। ਉਨ੍ਹਾਂ ਐਨ.ਆਰ.ਆਈ ਖੇਡ ਪ੍ਰਮੋਟਰ ਹਰਦੀਪ ਸਿੰਘ ਦੀਪਾ ਵਲੋਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਏ ਪਹਿਲੇ ਕਬੱਡੀ ਟੂਰਨਾਮੈਂਟ ਵਿਚ ਦਰਸ਼ਕ ਪ੍ਰੇਮੀਆਂ ਦੇ ਭਾਰੀ ਇਕੱਠ ਤੋਂ ਸਾਬਤ ਹੁੰਦਾ ਹੈ ਕਿ ਦਰਸ਼ਕ ਕਬੱਡੀ ਖੇਡ ਨਾਲ ਅਥਾਹ ਪਿਆਰ ਕਰਦੇ ਹਨ। ਕਬੱਡੀ ਟੂਰਨਾਮੈਂਟ ਵਿਚ 6 ਇੰਟਰਨੈਸ਼ਨਲ ਕਬੱਡੀ ਟੀਮਾਂ ਨੇ ਭਾਗ ਲਿਆ। ਪ੍ਰਬੰਧਕਾਂ ਵਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਅਤੇ ਕਬੱਡੀ ਖੇਡ ਨੂੰ ਉਤਸ਼ਾਹਤ ਕਰਨ ਲਈ ਭਾਰੀ ਨਕਦ ਇਨਾਮ ਰੱਖੇ ਗਏ ਸਨ, ਜਿਨ੍ਹਾਂ ’ਚੋਂ ਜੇਤੂ ਟੀਮ ਨੂੰ 3 ਲੱਖ ਰੁਪਏ ਜਦਕਿ ਉਪ ਜੇਤੂ ਟੀਮ ਨੂੰ ਢਾਈ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਟੂਰਨਾਮੈਂਟ ‘ਚ ਹੋਰ ਭਾਗ ਲੈਣ ਵਾਲੀਆਂ ਬਾਕੀ ਟੀਮਾਂ ਅਤੇ ਕਬੱਡੀ ਖੇਡ ਵਿੱਚ ਇੰਟਰਨੈਸ਼ਨਲ ਪੱਧਰ ‘ਤੇ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ 2 ਬੁਲਟ ਮੋਟਰਸਾਈਕਲ ਤੇ 4 ਸਪਲੈਂਡਰ ਮੋਟਰਸਾਈਕਲਾਂ ਦੇ ਕੇ ਸਨਮਾਨਿਤ ਕੀਤਾ। ਖੇਡ ਮੇਲੇ ਵਿਚ ਸ਼ਾਮਿਲ ਦਰਸ਼ਕਾਂ ਲਈ ਵਿਸ਼ੇਸ਼ ਲੱਕੀ ਡਰਾ ਕੱਢਿ, ਜਿਸ ਵਿਚੋਂ ਚੁਣੇ ਗਏ ਖੇਡ ਪ੍ਰੇਮੀ ਜੇਤੂਆ ਨੂੰ ਛੇ ਐਲ. ਈ. ਡੀ. ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕ ਰਣਜੀਤ ਮਣੀ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਅੰਤ ਵਿਚ ਖੇਡ ਪ੍ਰਮੋਟਰ ਅਤੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਦੀਪਾ ਬੱਜੋਂ ਵਲੋਂ ਟੂਰਨਾਮੈਂਟ ਵਿਚ ਸਹਿਯੋਗ ਦੇਣ ਵਾਲੇ ਸੱਜਣਾਂ, ਖਿਡਾਰੀਆਂ ਸੇਵਾਦਾਰਾਂ ਤੇ ਪੁੱਜੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਦੀਪ ਸਿੰਘ ਦੀਪਾ, ਹਨੀ ਅਤੇ ਬੂਟਾ ਮਹਿਮੂਦਪੁਰ ਤੋਂ ਇਲਾਵਾ ਸਤਨਾਮ ਸਿੰਘ ਨੰਬਰਦਾਰ, ਰਣਵੀਰ ਸਿੰਘ ਪੱਪੂ, ਮਾ. ਦੇਸ ਰਾਜ ਬੱਜੋਂ, ਜੋਗਿੰਦਰ ਕੌਰ ਸਰਪੰਚ, ਟੇਕ ਚੰਦ, ਜਰਨੈਲ ਸਿੰਘ ਬਿੱਟੂ ਅਤੇ ਹਰਪਾਲ ਸਿੰਘ ਸਾਰੇ ਸਾਬਕਾ ਸਰਪੰਚ, ਫੂਲਾ ਰਾਮ, ਇੰਦਰਜੀਤ ਸਿੰਘ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਜਰਨੈਲ ਸਿੰਘ ਹੇੜੀਆਂ, ਸਤਨਾਮ ਸਿੰਘ ਹੇੜੀਆਂ ਯੂ. ਕੇ., ਪਰਮਜੀਤ ਸਿੰਘ ਪੰਮਾ, ਅਮਨਦੀਪ ਦੀਪਾ, ਜਗਦੀਪ ਸਿੰਘ, ਸੁਖਜਿੰਦਰ ਕੌਰ ਪਤਨੀ ਹਰਦੀਪ ਸਿੰਘ ਦੀਪਾ, ਹਰਕੀਰਤ ਸਿੰਘ, ਭਾਈ ਸੁਖਪਾਲ ਸਿੰਘ, ਨੰਬਰਦਾਰ ਰਾਮ ਸਰੂਪ, ਸੁਰਿੰਦਰ ਕੁਮਾਰ, ਅਮ੍ਰਿਤਪਾਲ ਸਿੰਘ, ਸਤਵਿੰਦਰ ਸਿੰਘ, ਸੁਰਿੰਦਰ ਛਿੰਦੂ, ਮੱਖਣ ਸਿੰਘ, ਰਾਮ ਲੁਭਾਇਆ ਪੰਚ, ਮੁਲਖ ਰਾਜ ਪੰਚ ਅਤੇ ਰਸਪਾਲ ਸਿੰਘ ਪੰਚ, ਇੰਦਰਜੀਤ ਬੱਜੋਂ, ਜਗਦੀਸ਼ ਕਮਾਮ, ਕੀਤਾ ਬੱਜੋਂ, ਪਾਲ, ਪੰਮਾ ਬੱਜੋਂ ਆਦਿ ਹਾਜ਼ਰ ਸਨ।