30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗਿਆਨ ਸਿੰਘ ਗਹਿਲ ਮਜਾਰੀ ਨੂੰ ਸ਼ਰਧਾਂਜਲੀਆਂ ਭੇਟ

ਗੁਣਾਚੌਰ, 29 ਸਤੰਬਰ (ਅਮਰੀਕ ਕਟਾਰੀਆ)-ਸਮਾਜ ਸੇਵੀ ਕੁਲਦੀਪ ਬੰਗਾ ਤੇ ਸੁਰਜੀਤ ਬੰਗਾ ਦੇ ਪਿਤਾ ਸਰਦਾਰ ਗਿਆਨ ਸਿੰਘ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ। ਉਨ੍ਹਾਂ ਨਮਿਤ ਪਿੰਡ ਗਹਿਲ ਮਜਾਰੀ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ।

ਗਿਆਨ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਦਾ ਦਿ੍ਸ਼। 30-09-2026
ਗੁਣਾਚੌਰ, 29 ਸਤੰਬਰ (ਅਮਰੀਕ ਕਟਾਰੀਆ)-ਸਮਾਜ ਸੇਵੀ ਕੁਲਦੀਪ ਬੰਗਾ ਤੇ ਸੁਰਜੀਤ ਬੰਗਾ ਦੇ ਪਿਤਾ ਸਰਦਾਰ ਗਿਆਨ ਸਿੰਘ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ। ਉਨ੍ਹਾਂ ਨਮਿਤ ਪਿੰਡ ਗਹਿਲ ਮਜਾਰੀ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਸੁਖਦੀਪ ਸਿੰਘ ਮਸਾਣੀ ਵਾਲੇ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਭਾਈ ਗੁਰਨਾਮ ਸਿੰਘ ਗ੍ਰੰਥੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਆਈਆਂ ਹੋਈਆਂ ਸ਼ਖ਼ਸੀਅਤਾਂ ਵਲੋਂ ਸਰਦਾਰ ਗਿਆਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ, ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ‘ਆਪ’ ਆਗੂ, ਮੈਡਮ ਹਰਜੋਤ ਕੌਰ ਲੋਟੀਆ ਹਲਕਾ ਇੰਚਾਰਜ ਫਿਲੌਰ, ਸੋਹਣ ਲਾਲ ਢੰਡਾ, ਕਮਲਜੀਤ ਬੰਗਾ, ਪਵਨਜੀਤ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਬਜਾਜ, ਅਸ਼ਵਨੀ ਭਾਰਦਵਾਜ, ਗੁਰਬਖਸ਼ ਸਿੰਘ ਕਜਲਾ, ਮਹਿੰਦਰ ਸਿੰਘ ਰਾਣਾ, ਪ੍ਰਿੰਸੀਪਲ ਅਮਰਜੀਤ ਸਿੰਘ ਖਟਕੜ, ਪ੍ਰਿੰਸੀਪਲ ਕਿਸ਼ਨ ਚੰਦ ਖਟਕੜ, ਕਮਲਜੀਤ ਸਿੰਘ ਸਾਬੀ, ਡਾਕਟਰ ਰਾਹੁਲ, ਗਿਆਨ ਪਾਠਕ, ਸਤਨਾਮ ਸਿੰਘ ਰਹਿਪਾ, ਮੁਕੇਸ਼ ਕੁਮਾਰ ਜੇਈ, ਬਲਵੀਰ ਸਿੰਘ ਸਾਧਪੁਰ, ਸੋਹਣ ਲਾਲ ਗਹਿਲ ਮਜਾਰੀ, ਪਵਨ ਕੁਮਾਰ, ਬਲਜੀਤ ਸਿੰਘ ਸਰਪੰਚ ਬੱਲੋਵਾਲ, ਮੋਹਣ ਬੀਕਾ, ਸੁੱਚਾ ਸਿੰਘ ਝਿੰਗੜ, ਗੁਰਪ੍ਰੀਤ ਲੋਟੀਆ, ਮਲਕੀਤ ਸਿੰਘ, ਨੰਬਰਦਾਰ ਚਰਨਜੀਤ ਸਿੰਘ ਝੱਜ, ਡਾਕਟਰ ਅਸ਼ੋਕ ਕੁਮਾਰ, ਡਾਕਟਰ ਦਲਵੀਰ ਚੰਦ, ਡਾਕਟਰ ਰਾਜੇਸ਼ ਕੁਮਾਰ, ਡਾਕਟਰ ਬਲਵੀਰ ਬੱਲ, ਬਲਜਿੰਦਰ ਬਿੱਲਾ, ਗੁਰਮੁਖ ਸਿੰਘ, ਮਦਨ ਲਾਲ, ਡਾਕਟਰ ਮੁਕੇਸ਼, ਪ੍ਰਦੀਪ ਸਿੰਘ ਰਟੈਂਡਾ, ਜਸਵੰਤ ਸਿੰਘ ਪੰਜਾਬ ਪੁਲਿਸ, ਡਾਕਟਰ ਸੁਖਵਿੰਦਰ ਹੀਰਾ, ਡਾਕਟਰ ਸਤਨਾਮ ਦਾਸ, ਸਰਜੀਵਨ ਕੁਮਾਰ, ਕਰਨੈਲ ਸਿੰਘ ਮੁਕੰਦਪੁਰ, ਪਰਮਜੀਤ ਭੰਗੂ ਰਾਜ ਮਜਾਰੀ ਕੁਲਦੀਪ ਝਿੰਗੜ ਪ੍ਰਿੰਸੀਪਲ ਚਰਨਜੀਤ ਕੌਰ, ਕੁਲਦੀਪ ਸਿੰਘ ਬੱਲ, ਕੁਲਵੀਰ ਤਲਵੰਡੀ, ਰਾਜਵੀਰ ਰਾਣਾ, ਸੰਜੀਵ ਰਾਣਾ ਤੋਂ ਇਲਾਵਾ ਹੋਰ ਮਿੱਤਰ ਸੱਜਣ ਸਨੇਹੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸ਼ਰਧਾਂਜਲੀ ਸਮਾਗਮ ਦਾ ਮੰਚ ਸੰਚਾਲਨ ਦੇਸ ਰਾਜ ਬੰਗਾ ਵਲੋਂ ਬਖੂਬੀ ਨਿਭਾਇਆ।
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਕੱਲ੍ਹ ਅਗਲੀ ਖ਼ਬਰ ਗੁਰਦੁਆਰਾ ਸਰੋਵਰ ਸਾਹਿਬ ਦੀ ਡਿਸਪੈਂਸਰੀ ਨੂੰ ਰੋਟਰੀ ਕਲੱਬ ਬੰਗਾ ਵਲੋਂ ਦਵਾਈਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।