30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦੁੱਧ ਉਤਪਾਦਨ ’ਚ ਹਰੇ ਚਾਰੇ ਦੀ ਅਹਿਮ ਭੂਮਿਕਾ-ਸ਼ਰਮਾ

ਨਵਾਂਸ਼ਹਿਰ, 29 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਯੂ. ਪੀ.

ਅਜੀਤ ਡੈਸਕ 30-09-2026
ਨਵਾਂਸ਼ਹਿਰ, 29 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਯੂ. ਪੀ. ਐਲ. ਦੇ ਅਡਵਾਂਟਾ ਇੰਡੀਆ ਵਲੋਂ ਦੇਸ਼ ਵਿਚ ਦੁੱਧ ਦੀ ਵਧ ਰਹੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਉਤਪਾਦਨ ਲਈ ਵਧੀਆ ਚਾਰੇ ਮੁਹੱਈਆ ਕਰਵਾ ਕੇ ਦੁੱਧ ਇਨਕਲਾਬ ਨੂੰ ਜਨਮ ਦਿੱਤਾ ਹੈ। ਇਹ ਪ੍ਰਗਟਾਵਾ ਕਰਦਿਆਂ ਡਾ. ਵਿਵੇਕ ਸ਼ਰਮਾ ਜ਼ੋਨਲ ਅਧਿਕਾਰੀ ਨੇ ਕਿਹਾ ਕਿ ਜਵੀ ਦਾ ਨਵਾਂ ਬੀਜ ਕੈਂਟ ਵਰਟਿਕ ਨੇ ਤਸਲੀ ਬਖ਼ਸ਼ ਨਤੀਜੇ ਦਿੱਤੇ ਹਨ। ਦੁੱਧ ਉਤਪਾਦਨ ਵਿਚ ਹਰੇ ਚਾਰੇ ਦੀ ਅਹਿਮ ਭੂਮਿਕਾ ਹੈ। ਘੱਟ ਥਾਂ ਵਿਚ ਵਧ ਚਾਰਾ ਦੇਣ ਵਾਲਾ ਇਹ ਬੀਜ ਦੁੱਧ ਦੀ ਪੈਦਾਵਾਰ ਵਧਾਉਣ ਵਿਚ ਵੀ ਸਹਾਈ ਹੋਇਆ ਹੈ। ਇਸ ਮੌਕੇ ਸੀਡ ਪੈਸਟੀਸਾਈਟਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਪੈਦਾਵਾਰੀ ਸਾਧਨਾਂ ਦੀ ਮਜ਼ਬੂਤੀ ਲਈ ਖੇਤੀਬਾੜੀ ਨੂੰ ਲਾਹੇਵੰਦ ਬਨਾਉਣਾ ਅਤੀ ਜ਼ਰੂਰੀ ਹੈ। ਖੇਤੀ ਦੀ ਸਫਲਤਾ ਬੀਜ ਦੀ ਗੁਣਵਤਾ ’ਤੇ ਅਧਾਰਿਤ ਹੈ। ਐਡਵਾਂਟਾ ਨੇ ਬੀਜ ਸਨਅਤ ਵਿਚ ਇਕ ਵੱਡਾ ਇਨਕਲਾਬ ਲਿਆਂਦਾ ਹੈ। ਸੂਬਾ ਪੱਧਰੀ ਇਸ ਗੋਸ਼ਟੀ ਨੂੰ ਅਸ਼ਵਨੀ ਕੁਮਾਰ ਖੇਤਰੀ ਅਧਿਕਾਰੀ, ਭਰਤ ਸਿੰਘ ਖੇਤਰੀ ਪ੍ਰਤੀਨਿਧ, ਅਭੀ ਸ਼ੇਕ, ਸ਼ਰਮਾ ਹੁਸ਼ਿਆਰਪੁਰ, ਸ਼ੰਤੋਸ਼ ਕੁਮਾਰ ਪਟਿਆਲਾ, ਸੰਦੀਪ ਕੁਮਾਰ ਜਲੰਧਰ, ਰਾਸ਼ਦਿ ਖੰਨਾ, ਬਲਵੀਰ ਸਿੰਘ ਗੁਲਪੁਰ, ਦੀਪਕ ਕੁਮਾਰ ਚਣਕੋਆ, ਮਨਜੀਤ ਸਿੰਘ ਬਛੌੜੀ, ਉਤਮ ਸਿੰਘ ਸੇਠੀ, ਅਮਰੀਕ ਸਿੰਘ ਸੇਠੀ, ਗੁਰਪ੍ਰੀਤ ਸਿੰਘ ਬੰਗਾ, ਚਰਨਜੀਤ ਸਿੰਘ ਲੰਗੜੋਆ, ਤਜਿੰਦਰ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਮੋਰਾਂਵਾਲੀ ’ਚ 24ਵਾਂ ਸਾਲਾਨਾ ਛਿੰਝ ਮੇਲਾ 2 ਨੂੰ ਅਗਲੀ ਖ਼ਬਰ ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀ ਮਾਰ ਕੇ ਭੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।