25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦਾ ਸਾਲਾਨਾ ਆਮ ਇਜਲਾਸ ਕਰਵਾਇਆ

ਨਵਾਂਸ਼ਹਿਰ, 24 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਹਿਕਾਰੀ ਖੰਡ ਮਿੱਲ੍ਹ ਨਵਾਂਸ਼ਹਿਰ ਵੱਲੋਂ ਆਪਣੇ ਸਮੂਹ ਹਿੱਸੇਦਾਰਾਂ ਦਾ ਸਲਾਨਾ ਆਮ ਇਜਲਾਸ ਬੰਗਾ ਰੋਡ ’ਤੇ ਸਥਿਤ ਪੈਲੇਸ ਵਿਖੇ ਕਰਵਾਇਆ ਗਿਆ। ਇਸ ਆਮ ਇਜਲਾਸ ਵਿੱਚ ਮਿੱਲ੍ਹ ਦੇ 609 ਹਿੱਸੇਦਾਰ ਹਾਜ਼ਰ ਹੋਏ।

ਨਵਾਂਸ਼ਹਿਰ ਵਿਖੇ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਹੋਏ ਸਾਲਾਨਾ ਆਮ ਇਜਲਾਸ ਸਮਾਗਮ ਦੀਆਂ ਤਸਵੀਰਾਂ। 25-09-2026
ਨਵਾਂਸ਼ਹਿਰ, 24 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਹਿਕਾਰੀ ਖੰਡ ਮਿੱਲ੍ਹ ਨਵਾਂਸ਼ਹਿਰ ਵੱਲੋਂ ਆਪਣੇ ਸਮੂਹ ਹਿੱਸੇਦਾਰਾਂ ਦਾ ਸਲਾਨਾ ਆਮ ਇਜਲਾਸ ਬੰਗਾ ਰੋਡ ’ਤੇ ਸਥਿਤ ਪੈਲੇਸ ਵਿਖੇ ਕਰਵਾਇਆ ਗਿਆ। ਇਸ ਆਮ ਇਜਲਾਸ ਵਿੱਚ ਮਿੱਲ੍ਹ ਦੇ 609 ਹਿੱਸੇਦਾਰ ਹਾਜ਼ਰ ਹੋਏ। ਮਿੱਲ੍ਹ ਦੇ ਆਮ ਇਜਲਾਸ ਵਿੱਚ ਸਰਕਾਰੀ ਨੁਮਾਇੰਦਿਆਂ , ਬੋਰਡ ਆਫ ਡਾਇਰੈਕਟਰਜ਼ ਅਤੇ ਮਿੱਲ੍ਹ ਦੇ ਸਮੂਹ ਹਿੱਸੇਦਾਰਾਂ ਆਦਿ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਸਮਾਗਮ ਵਿੱਚ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਧਾਨਗੀ ਮੰਡਲ ’ਚ ਲਲਿਤ ਮੋਹਨ ਪਾਠਕ, ਸੀਨੀਅਰ ਆਗੂ (ਆਮ ਆਦਮੀ ਪਾਰਟੀ ਨਵਾਂਸ਼ਹਿਰ) ਉਚੇਚੇ ਤੌਰ ’ਤੇ ਸ਼ਾਮਲ ਹੋਏ। ਉਹਨਾਂ ਕਿਹਾ ਕਿ ਖੰਡ ਮਿੱਲ੍ਹ ਨਵਾਂਸ਼ਹਿਰ ਦੇ ਪਾਵਰ ਪਲਾਂਟ ਨੂੰ ਬਿਜਲੀ ਦਾ ਕੁਨੈਕਸ਼ਨ ਜਲਦ ਦਿਵਾਇਆ ਜਾਵੇਗਾ। ਇਸ ਆਮ ਇਜਲਾਸ ਵਿੱਚ ਪਹੁੰਚੇ ਮਿੱਲ੍ਹ ਦੇ ਹਿੱਸੇਦਾਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮਿੱਲ੍ਹ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਅਤੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਵੱਲੋਂ ਜੀ ਆਇਆ ਆਖਿਆ ਗਿਆ ਅਤੇ ਮਿੱਲ੍ਹ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਮ ਇਜਲਾਸ ਦੇ ਅਜੰਡੇ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਵਿੱਚ ਸਮੂਹ ਮੈਂਬਰਾਂ ਵੱਲੋਂ ਪਿਛਲੇ ਸਾਲ ਦੇ ਆਮ ਇਜਲਾਸ ਦੀ ਪੁਸ਼ਟੀ, ਸਾਲ 2025-26 ਦੀ ਬੈਲੇਸਸ਼ੀਟ ਅਤੇ ਲਾਭ ਹਾਨੀ ਚਿੱਠਿਆਂ, ਪਿੜਾਈ ਸੀਜਨ 2025-26 ਦੀ ਕਾਰਗੁਜਾਰੀ ਰਿਪੋਰਟ, ਆਦਿ ਮਤਿਆਂ ਨੂੰ ਸਰਬਸੰਮਤੀ ਨਾਲ ਆਮ ਸਹਿਮਤੀ ਦਿੱਤੀ ਗਈ। ਇਸ ਸਮਾਗਮ ਵਿੱਚ ਡਾ. ਅਸ਼ਵਿੰਦਰ ਕੁਮਾਰ ਸਹਾਇਕ ਗੰਨਾ ਵਿਕਾਸ ਅਫਸਰ, ਨਵਾਂਸ਼ਹਿਰ ਵੱਲੋਂ ਗੰਨੇ ਦੀ ਫਸਲ ਦੀਆਂ ਨਵੀਆਂ ਕਿਸਮਾਂ, ਬਿਜਾਈ ਤਕਨੀਕਾਂ ਅਤੇ ਬਿਮਾਰੀਆਂ ਸਬੰਧੀ ਅਹਿਮ ਜਾਣਕਾਰੀ ਗੰਨਾ ਕਾਸ਼ਤਕਾਰਾਂ ਨੂੰ ਪ੍ਰਦਾਨ ਕੀਤੀ ਗਈ ਅਤੇ ਸੁਰਜੀਤ ਸਿੰਘ ਰਾਏ ਵੱਲੋਂ ਆਰਗੈਨਿਕ ਫਾਰਮਿੰਗ ਸਬੰਧੀ ਜਿਮੀਦਾਰਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਮਿੱਲ੍ਹ ਦੇ ਬੋਰਡ ਆਫ ਡਾਇਰੈਕਟਰਜ਼ ਮੈਂਬਰ ਸੋਹਣ ਸਿੰਘ ਉੱਪਲ, ਹਰੀਪਾਲ ਸਿੰਘ ਜਾਡਲੀ, ਸਰਤਾਜ ਸਿੰਘ, ਚਰਨਜੀਤ ਸਿੰਘ, ਗੁਰਸੇਵਕ ਸਿੰਘ ਲਿੱਧੜ, ਕਸ਼ਮੀਰ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ, ਬੀਬੀ ਸੁਰਿੰਦਰ ਕੌਰ ਹਾਜਰ ਸਨ। ਇਸ ਮੌਕੇ ’ਤੇ ਮਹਿੰਦਰ ਸਿੰਘ ਹੁਸੈਨਪੁਰੀ, ਕੁਲਦੀ ਪ ਸਿੰਘ ਬਜੀਦਪੁਰ, ਕੁਲਦੀਪ ਸਿੰਘ ਦਿਆਲਾ, ਗੁਰਤੇਗ ਸਿੰਘ ਥਿੰਦ, ਕਿਸਾਨ ਆਗੂ (ਦੋਆਬਾ ਕਿਸਾਨ ਯੂਨੀਅਨ), ਚੌਧਰੀ ਹਰਬੰਸ ਲਾਲ, ਸਾਬਕਾ ਚੇਅਰਮੈਨ (ਸ਼ੂਗਰ ਮਿੱਲ) ਗੁਰਵਿੰਦਰ ਸਿੰਘ ਆਗੂ ਕਿਸਾਨ ਗੰਨਾ ਸੰਘਰਸ਼ ਕਮੇਟੀ ਆਦਿ ਬੁਲਾਰਿਆਂ ਵੱਲੋਂ ਹਾਜਰ ਹਿੱਸੇਦਾਰਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਸਮਾਗਮ ਦੌਰਾਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਅਤੇ ਲਲਿਤ ਮੋਹਨ ਪਾਠਕ, ਸੀਨੀਅਰ ਆਗੂ (ਆਮ ਆਦਮੀ ਪਾਰਟੀ) ਵੱਲੋਂ ਮਿੱਲ੍ਹ ਨਾਲ ਸਬੰਧਤ ਗੰਨਾ ਕਾਸ਼ਤਕਾਰਾਂ ਦੀਆਂ ਹਰ ਤਰ੍ਹਾ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸਰਕਾਰ ਪੱਧਰ ’ਤੇ ਇਨ੍ਹਾਂ ਦਾ ਹੱਲ ਕਰਨ ਦਾ ਆਸ਼ਵਾਸਨ ਦਿਵਾਇਆ ਗਿ ਆ। ਸਮਾਗਮ ਦੇ ਅੰਤ ਵਿੱਚ ਚਰਨਜੀਤ ਸਿੰਘ, ਡਾਇਰੈਕਟਰ ਵੱਲੋਂ ਹਾਜ਼ਰ ਹੋਏ ਸਮੂਹ ਹਿੱਸੇਦਾਰਾਂ, ਜਿਮੀਦਾਰਾ ਅਤੇ ਬਾਹਰੋਂ ਆਏ ਪੰਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਪ੍ਰਬੰਧ ਨਿਰਦੇਸ਼ਕ ਸ਼ੂਗਰਫੈਡ ਪੰਜਾਬ ਦੇ ਨੁਮਾਇੰਦੇ ਵਜੋਂ ਗੁਰਵਿੰਦਰ ਸਿੰਘ, ਜਨਰਲ ਮੈਨੇਜਰ, ਸਹਿਕਾਰੀ ਖੰਡ ਮਿੱਲ ਬੁੱਢੇਵਾਲ, ਅੰਜੂ ਬਾਲਾ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਸ਼.ਭ.ਸ. ਨਗਰ, ਹਰਪ੍ਰੀਤ ਸਿੰਘ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਨਵਾਂਸ਼ਹਿਰ, ਜੋਗਿੰਦਰਪਾਲ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਬਲਾਚੌਰ ਅਤੇ ਨਰਿੰਦਰ ਸਿੰਘ, ਆਡਿਟ ਅਫਸਰ, ਰਵਿੰਦਰ ਬੀਕਾ, ਆਡਿਟ ਵਿਭਾਗ ਨਵਾਂਸ਼ਹਿਰ ਹਾਜਰ ਹੋਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਤੂਰ, ਸੰਦੀਪ ਸਿੰਘ ਭੰਗਲਾ, ਅਵਤਾਰ ਸਿੰਘ ਸਾਧੜਾ, ਜਸਵੀਰ ਸਿੰਘ, ਮੁੱਖ ਇੰਜੀਨੀਅਰ, ਜੀ.ਸੀ.ਯਾਦਵ, ਮੁੱਖ ਗੰਨਾ ਵਿਕਾਸ ਅਫਸਰ, ਐਮ ਸਿੰਘ, ਮੁੱਖ ਰਸਾਇਣਕਾਰ, ਸ਼ਾਮ ਸੁੰਦਰ, ਕਿਰਤ ਭਲਾਈ ਅਫਸਰ, ਮਿਸ. ਸੋਨੂੰ ਰਾਣੀ, ਸਹਾਇਕ ਲੇਖਾ ਅਫਸਰ, ਅੰਕੁਸ਼ ਕੁਮਾਰ, ਸਹਾਇਕ ਗੰਨਾ ਵਿਕਾਸ ਅਫਸਰ, ਮੇਹਰਦਾਸ, ਗੰਨਾ ਇੰਸਪੈਕਟਰ, ਦਲਜੀਤ ਸਿੰਘ (ਅਗਾਂਹਵਧੂ ਗੰਨਾ ਕਾਸ਼ਤਕਾਰ) ਆਦਿ ਹਾਜਰ ਸਨ। ਸਟੇਜ਼ ਦਾ ਸੰਚਾਲਨ ਮਾਸਟਰ ਬਖਸ਼ੀਸ਼ ਸਿੰਘ ਸੈਂਹਬੀ ਵੱਲੋਂ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਰੈਲ ਬਰਾਮਦ ’ਚ ਚਾਰ ਟਰੈਕਟਰ-ਟਰਾਲੀਆਂ ਅਤੇ ਇੱਕ ਜੇ.ਸੀ.ਬੀ ਨਾਜਾਇਜ਼ ਮਾਈਨਿੰਗ ਸੰਬੰਧੀ ਕਾਬੂ ਅਗਲੀ ਖ਼ਬਰ ਬਲਾਚੌਰ ਬਾਈਪਾਸ ਸੁੱਜੋਵਾਲ ਖੂਨੀ ਕੱਟ ਦੇ ਨਜ਼ਦੀਕ ਸਕੂਟਰ ਅਤੇ ਗੱਡੀ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੋ ਵਿਅਕਤੀਆਂ ਦੀ ਮੌਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।