10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 9 ਸਤੰਬਰ (ਰਾਮਗੜ੍ਹੀਆ)- ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ ਮੰਡਲ ਸਕੱਤਰ ਠਾਕੁਰ ਜੋਗਿੰਦਰ ਸਿੰਘ ਬਹਿਬਲਮੰਝ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 10-09-2026
ਮੁਕੇਰੀਆਂ, 9 ਸਤੰਬਰ (ਰਾਮਗੜ੍ਹੀਆ)- ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ ਮੰਡਲ ਸਕੱਤਰ ਠਾਕੁਰ ਜੋਗਿੰਦਰ ਸਿੰਘ ਬਹਿਬਲਮੰਝ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੈਨਸ਼ਨਰ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਮੁਲਾਜ਼ਮ, ਪੈਨਸ਼ਨਰਾਂ ਦਾ ਡੀ.ਏ. ਦਾ ਬਕਾਇਆ ਜਲਦੀ ਦਿੱਤਾ ਜਾਵੇ, ਮ੍ਰਿਤਕ ਆਸਰਤਾ ਨੂੰ ਨੌਕਰੀਆਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, 2.59 ਫੈਕਟਰ ਨਾਲ ਸਾਰੇ ਪੈਨਸ਼ਨਰਾਂ ਨੂੰ ਏਰੀਅਰ ਦਿੱਤਾ ਜਾਵੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਇੰਜ. ਜਗਜੀਤ ਸਿੰਘ ਗੁਰਦਾਸਪੁਰ, ਬੋਧ ਰਾਜ ਤਲਵਾੜਾ, ਇੰਜ. ਕੁਲਵਿੰਦਰ ਸਿੰਘ ਕੋਟਲੀ, ਗੁਰਨਾਮ ਸਿੰਘ, ਕੇਵਲ ਕ੍ਰਿਸ਼ਨ, ਰਾਮ ਸਿੰਘ ਭੰਗਾਲਾ, ਖੜਕ ਸਿੰਘ, ਨਰਿੰਦਰ ਸਿੰਘ ਮੀਆਂ, ਰਸ਼ਪਾਲ ਸਿੰਘ, ਮਦਨ ਲਾਲ ਨੂਰਪੁਰ, ਦੇਵੀਚੰਦ, ਗੁਰਮੀਤ ਸਿੰਘ ਗੇਰਾ, ਸੁਰਿੰਦਰ ਸਿੰਘ ਤਲਵਾੜਾ, ਸ਼ਾਮ ਲਾਲ ਤਲਵਾੜਾ, ਹਰਦੀਪ ਸਿੰਘ ਧਨੋਆ, ਰਜਿੰਦਰ ਸਿੰਘ ਧਨੋਆ ਅਤੇ ਹੋਰ ਬਹੁਤ ਸਾਰੇ ਪੈਨਸ਼ਨਰਜ਼ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਧਾਨ ਗੁਰਪ੍ਰੀਤ ਸਿੰਘ ਵਿਆਹੁਤਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ 3 ਨਾਮਜ਼ਦ ਅਗਲੀ ਖ਼ਬਰ ਨਗਰ ਕੌਂਸਲ ਗੜ੍ਹਦੀਵਾਲਾ ਦੇ ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਵਾਈਸ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।