10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਗਰ ਕੌਂਸਲ ਗੜ੍ਹਦੀਵਾਲਾ ਦੇ ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਵਾਈਸ ਪ੍ਰਧਾਨ ਚੁਣੇ

ਗੜ੍ਹਦੀਵਾਲਾ, 9 ਸਤੰਬਰ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਦੀ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਅੱਜ ਉਪ ਮੰਡਲ ਮੈਜਿਸਟਰੇਟ ਟਾਂਡਾ-ਕਮ-ਚੋਣ ਕਨਵੀਨਰ ਨਗਰ ਕੌਂਸਲ ਗੜ੍ਹਦੀਵਾਲਾ ਲਵਪ੍ਰੀਤ ਸਿੰਘ ਔਲਖ ਦੀ ਦੇਖ-ਰੇਖ ਹੇਠ ਸੰਪੰਨ ਹੋਈ। ਜਿਸ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 10-09-2026
ਗੜ੍ਹਦੀਵਾਲਾ, 9 ਸਤੰਬਰ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਦੀ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਅੱਜ ਉਪ ਮੰਡਲ ਮੈਜਿਸਟਰੇਟ ਟਾਂਡਾ-ਕਮ-ਚੋਣ ਕਨਵੀਨਰ ਨਗਰ ਕੌਂਸਲ ਗੜ੍ਹਦੀਵਾਲਾ ਲਵਪ੍ਰੀਤ ਸਿੰਘ ਔਲਖ ਦੀ ਦੇਖ-ਰੇਖ ਹੇਠ ਸੰਪੰਨ ਹੋਈ। ਜਿਸ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਚੋਣ ਪ੍ਰਕਿਰਿਆ ਦੌਰਾਨ ਵਾਰਡ ਨੰਬਰ-02 ਦੇ ਕੌਂਸਲਰ ਦਿਸ਼ਾਤ ਬਹਿਲ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਗੜ੍ਹਦੀਵਾਲਾ ਦਾ ਪ੍ਰਧਾਨ ਅਤੇ ਵਾਰਡ ਨੰਬਰ-7 ਦੀ ਕੌਂਸਲਰ ਮੋਨਿਕਾ ਗੁਪਤਾ ਨੂੰ ਵਾਈਸ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਦੇ ਅਹੁਦੇ ਲਈ ਵਾਰਡ ਨੰਬਰ-11 ਦੇ ਕੌਂਸਲਰ ਸ਼ੈਂਕੀ ਕਲਿਆਣ ਵੱਲੋਂ ਦਿਸ਼ਾਤ ਬਹਿਲ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਵਾਰਡ ਨੰਬਰ-6 ਦੀ ਕੌਂਸਲਰ ਸੋਨੀਆ ਕੌਂਡਲ ਨੇ ਕੀਤੀ। ਇਸੇ ਤਰ੍ਹਾਂ ਵਾਈਸ ਪ੍ਰਧਾਨ ਦੇ ਅਹੁਦੇ ਲਈ ਵਾਰਡ ਨੰਬਰ-9 ਦੀ ਕੌਂਸਲਰ ਚੌਧਰੀ ਪਰਮਜੀਤ ਕੌਰ ਵੱਲੋਂ ਮੋਨਿਕਾ ਗੁਪਤਾ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਵਾਰਡ ਨੰਬਰ-5 ਦੀ ਕੌਂਸਲਰ ਮੋਨਿਕਾ ਉੱਪਲ ਨੇ ਕੀਤੀ। ਚੋਣ ਉਪਰੰਤ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਨਵੀਂ ਗਠਿਤ ਟੀਮ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਤੋਂ ਕਰਵਾਏ ਜਾਣਗੇ। ਇਸ ਮੌਕੇ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਡੀ.ਐੱਸ.ਪੀ. ਦਵਿੰਦਰ ਸਿੰਘ ਬਾਜਵਾ, ਐੱਸ.ਐੱਚ.ਓ. ਪਰਮਿੰਦਰ ਸਿੰਘ ਧੂਤ, ਲਖਵੀਰ ਸਿੰਘ ਲੱਕੀ, ਕੌਂਸਲਰ ਚੌਧਰੀ ਪਰਮਜੀਤ ਕੌਰ, ਕੌਂਸਲਰ ਸੁਨੀਤਾ ਚੌਧਰੀ, ਰਮਾ ਸ਼ਰਮਾ, ਕੌਂਸਲਰ ਹਰਵਿੰਦਰ ਕੁਮਾਰ ਸੋਨੂੰ, ਕੌਂਸਲਰ ਮੋਨਿਕਾ ਉੱਪਲ, ਕੌਂਸਲਰ ਸੋਨੀਆ ਕੌਂਡਲ, ਕੌਂਸਲਰ ਮੋਨਿਕਾ ਗੁਪਤਾ, ਕੌਂਸਲਰ ਮਾਸਟਰ ਰਛਪਾਲ ਸਿੰਘ, ਕੌਂਸਲਰ ਪੰਕਜ ਸਿੱਧੂ, ਕੌਂਸਲਰ ਸ਼ੈਂਕੀ ਕਲਿਆਣ, ਸਾਬਕਾ ਕੌਂਸਲਰ ਸੁਦੇਸ਼ ਕੁਮਾਰ ਟੋਨੀ, ਆਕਸੀ ਬਹਿਲ, ਅਜੀਤ ਕੁਮਾਰ ਘੁੱਕਾ, ਜਤਿੰਦਰ ਅਰੋੜਾ, ਰਾਜੂ ਗੁਪਤਾ, ਵਿਵੇਕ ਗੁਪਤਾ, ਪਵਨ ਗੁਪਤਾ, ਰੀਸੂ ਗੁਪਤਾ, ਆਕਸ਼ੀ ਬਹਿਲ, ਰੇਸ਼ਮ ਸਿੰਘ, ਸਿਮਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ ਅਗਲੀ ਖ਼ਬਰ ਅਜੀਤ, ਜਲੰਧਰ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਗੁਰਮਤਿ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।