03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਰਤਾਰ ਮੈਮੋਰੀਅਲ ਹਸਪਤਾਲ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ

ਅੱਡਾ ਸਰਾਂ, 2 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਤੱਗੜ ਵਿਖੇ ਸਥਿਤ ਕਰਤਾਰ ਮੈਮੋਰੀਅਲ ਹਸਪਤਾਲ ਵਿਖੇ ਸਮਾਜ ਸੇਵੀ, ਪ੍ਰਵਾਸੀ ਭਾਰਤੀ ਉਂਕਾਰ ਸਿੰਘ ਤੱਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਰੋਜ਼ਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।

ਅਜੀਤ ਡੈਸਕ 03-09-2026
ਅੱਡਾ ਸਰਾਂ, 2 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਤੱਗੜ ਵਿਖੇ ਸਥਿਤ ਕਰਤਾਰ ਮੈਮੋਰੀਅਲ ਹਸਪਤਾਲ ਵਿਖੇ ਸਮਾਜ ਸੇਵੀ, ਪ੍ਰਵਾਸੀ ਭਾਰਤੀ ਉਂਕਾਰ ਸਿੰਘ ਤੱਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਰੋਜ਼ਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿਚ ਸੀਨੀਅਰ ਅਕਾਲੀ ਆਗੂ ਗੁਰਮੇਲ ਸਿੰਘ ਸੀਕਰੀ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨ੍ਹਾ ਮਾਨਵਤਾ ਦੇ ਭਲੇ ਲਈ ਲਗਾਏ ਗਏ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀ ਉਂਕਾਰ ਸਿੰਘ ਤੱਗੜ ਵੱਲੋਂ ਕਰੋੜਾਂ ਰੁਪਏ ਖ਼ਰਚ ਕੇ ਪੇਂਡੂ ਖੇਤਰ ਵਿਚ ਬਣਾਇਆ ਇਹ ਹਸਪਤਾਲ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਕੈਂਪ ਦੇ ਅੰਤ ’ਚ ਦਵਿੰਦਰ ਸਿੰਘ ਜਗਤ ਨੇ ਡਾਕਟਰਾਂ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਰਨਜੀਤ ਕੌਰ, ਡਾ. ਅੰਮ੍ਰਿਤ ਸੁਮਨ, ਡਾ. ਰਸ਼ਮੀ ਸੈਣੀ , ਸੀਮਾ ਮਲਿਕ, ਡਾ. ਪ੍ਰਭਜੋਤ, ਡਾ . ਮਨਹਮ, ਡਾ. ਕਰਨ , ਮੈਡਮ ਸੋਨੀਆ, ਕੁਆਰਡੀਨੇਟਰ ਮੈਡਮ ਪ੍ਰਭਜੋਤ ਕੌਰ, ਹਰਦੇਵ ਸਿੰਘ, ਸੰਜੂ ਆਦਿ ਤੋਂ ਇਲਾਵਾ ਹਸਪਤਾਲ ਦਾ ਹੋਰ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਪਿੰਡ ਸੀਣਾਂ ਵਿਖੇ ਕਿਸਾਨ ਰਾਮ ਲਾਲ ਦੇ ਖੇਤ ’ਚ ਸ਼ਰਾਰਤੀ ਅਨਸਰਾਂ ਵੱਲੋਂ ਵੱਢੇ ਗਏ ਪਾਪੂਲਰਾਂ ਦੇ ਬੂਟਿਆਂ ਦਾ ਦ੍ਰਿਸ਼। ਸ਼ਰ... ਅਗਲੀ ਖ਼ਬਰ ਡਾ. ਬਾਵਾ ਸਿੰਘ ਯੂ.ਐੱਸ.ਏ. ਵਲੋਂ ਕੰਨਿਆ ਵਿਦਿਆਲਾ ਨੂੰ ਵਿੱਤੀ ਮਦਦ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।