ਘੋਗਰਾ, 2 ਸਤੰਬਰ (ਆਰ. ਐੱਸ. ਸਲਾਰੀਆ)- ਨਜ਼ਦੀਕੀ ਪੈਂਦੇ ਪਿੰਡ ਬਲਹੱਡਾ ਵਿਖੇ ਪੀਰ ਲੱਖ ਦਾਤਾ ਦੀ ਦਰਗਾਹ ਤੇ 54ਵਾਂ ਛਿੰਝ ਮੇਲਾ ਪਿੰਡ ਵਾਸੀਆਂ ਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਪੰਜਾਬ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ, ਰੁਮਾਲੀ ਦੀ ਕੁਸ਼ਤੀ ਬਾਬਾ ਫ਼ਰੀਦ ਅਤੇ ਨਿਸ਼ਾਂਤ ਡੇਰਾ ਬਾਬਾ ਫਲਾਈ ਦੇ ਵਿਚਕਾਰ ਹੋਈ ਬਾਬਾ ਫ਼ਰੀਦ ਨੂੰ ਚਿੱਤ ਕਰਕੇ ਨਿਸ਼ਾਂਤ ਨੇ ਰੁਮਾਲੀ ਦੀ ਕੁਸ਼ਤੀ ਦੇ ਆਪਣਾ ਕਬਜ਼ਾ ਕੀਤਾ। ਇਸ ਮੌਕੇ ਸੂਬੇ ਦਾ ਸੁਖਦੇਵ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੁਸ਼ਤੀ, ਛਿੰਝ ਮੇਲੇ ਕਰਵਾਉਣ ਦੇ ਨਾਲ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ। ਇਸ ਮੌਕੇ ਸੁਰਜੀਤ ਸਿੰਘ, ਕਸ਼ਮੀਰ ਸਿੰਘ, ਮਹਿੰਦਰ ਸਿੰਘ, ਮਨਦੀਪ ਸਲਾਰੀਆ, ਲਾਲੀ ਸਲਾਰੀਆ, ਰਘੂਪਾਲ ਸਿੰਘ, ਸਰਪੰਚ ਰਵਿੰਦਰ ਸਿੰਘ, ਨੰਬਰਦਾਰ ਵਿਪਨ ਕੁਮਾਰ, ਕੈਪਟਨ ਸ਼ਮਸ਼ੇਰ ਸਿੰਘ, ਮਲਕੀਤ ਸਿੰਘ, ਸ਼ਾਮ ਸਿੰਘ ਬਿਜਲੀ ਵਾਲੇ ਅਤੇ ਹੋਰ ਪਿੰਡ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।