30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬੀ. ਐੱਲ. ਐਮ. ਕਾਲਜ ਦਾ ਬੀ. ਕਾਮ ਸਮੈਸਟਰ ਦੂਸਰੇ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 29 ਅਗਸਤ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀ. ਕਾਮ ਸਮੈਸਟਰ ਦੂਸਰੇ ਦੇ ਨਤੀਜੇ ’ਚੋਂ ਬੀ.

ਬੀ. ਐੱਲ. ਐਮ ਕਾਲਜ ਨਵਾਂਸ਼ਹਿਰ ਦੀਆਂ ਬੀ. ਕਾਮ ਸਮੈਸਟਰ ਦੂਸਰੇ ਦੀਆਂ ਹੋਣਹਾਰ ਵਿਦਿਆਰਥਣਾਂ। 30-08-2026
ਨਵਾਂਸ਼ਹਿਰ, 29 ਅਗਸਤ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀ. ਕਾਮ ਸਮੈਸਟਰ ਦੂਸਰੇ ਦੇ ਨਤੀਜੇ ’ਚੋਂ ਬੀ.ਐੱਲ.ਐੱਮ ਗਰਲਜ਼ ਕਾਲਜ ਨਵਾਂਸ਼ਹਿਰ ਦੀਆਂ ਵਿਦਿਆਰਥਣਾਂ ਨੇ ਸੌ ਫ਼ੀਸਦੀ ਨਤੀਜਾ ਦਿੱਤਾ। ਕਾਲਜ ਪ੍ਰਿੰਸੀਪਲ ਸ਼੍ਰੀ ਮਤੀ ਤਰਨਪ੍ਰੀਤ ਕੌਰ ਵਾਲਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਕਾਮ ਸਮੈਸਟਰ ਦੂਸਰੇ ਦੀ ਜਸਪ੍ਰੀਤ ਕੌਰ ਨੇ ਐਸ.ਜੀ ਪੀ.ਏ 8.17 ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਪਹਿਲਾ ਸਥਾਨ, ਰੀਤਿਕਾ ਨੇ ਐਸ.ਜੀ ਪੀ.ਏ 8.00 ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਦੂਸਰਾ ਸਥਾਨ ਅਤੇ ਜੈਸਮੀਨ ਕੌਰ ਨੇ ਐਸ.ਜੀ ਪੀ.ਏ 7.92 ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ’ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਵਿਨੋਦ ਭਾਰਦਵਾਜ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜੇ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪੀ . ਐਮ . ਸ੍ਰੀ ਮੁਕੰਦਪੁਰ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹੇ ’ ਚ ਗੱਡੇ ਸਫਲਤਾ ਦੇ ਝੰਡੇ ਅਗਲੀ ਖ਼ਬਰ ‘ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਘਰ-ਘਰ ਪਹੁੰਚਾਉਣ ਵਾਲੀਆਂ ਸਖ਼ੀਆਂ ਦਾ ਵਿਧਾਇਕ ਜਿੰਪਾ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।