11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਸ਼ੋਅ ਮੈਚ ਜਿੱਤਿਆ

ਨਵਾਂਸ਼ਹਿਰ, 10 ਅਗਸਤ (ਜਸਬੀਰ ਸਿੰਘ ਨੂਰਪੁਰ) - ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ’ਚ ਪ੍ਰਿੰਸੀਪਲ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਸਟੇਡੀਅਮ ਵਿੱਚ ਇਕ ਰੋਮਾਂਚਕ ਫੁੱਟਬਾਲ ਮੈਚ ਕਰਵਾ ਕੇ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ। ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਔੜ ਬਲਾਕ ਫੁੱਟਬਾਲ ਕਲੱਬ ਅਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਖਿਡਾਰੀਆਂ ਅਜੇ ਮਹਿਰਾ, ਅਵਤਾਰ ਸਿੰਘ, ਅਜੇ ਸਰੀਨ, ਸਰਬਜੀਤ ਸਿੰਘ ਸਾਬੀ, ਰੋਵਿਨ, ਤਰਸੇਮ ਲਾਲ, ਗੁਰਦੀਪ ਭੱਟੀ, ਮਿੰਟਾਂ ਗੁਜ਼ਰ ਪੂਰੀਆਂ, ਮੰਜੂ ਬਾਲੀ, ਜੱਸਾ ਸਿੰਘ, ਹਰਦੀਪ ਬਾਲੀ, ਵਿੱਕੀ ਗੁਰੂ ਕੋਚ ਨੇ ਬਾਲ ਬਣਾਉਂਦਿਆਂ ਇੱਕ ਬਾਲ ਵਰਿੰਦਰ ਸਿੰਘ ਨੂੰ ਪਾਇਆ।

ਅਜੀਤ ਡੈਸਕ 11-08-2026
ਨਵਾਂਸ਼ਹਿਰ, 10 ਅਗਸਤ (ਜਸਬੀਰ ਸਿੰਘ ਨੂਰਪੁਰ) - ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ’ਚ ਪ੍ਰਿੰਸੀਪਲ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਸਟੇਡੀਅਮ ਵਿੱਚ ਇਕ ਰੋਮਾਂਚਕ ਫੁੱਟਬਾਲ ਮੈਚ ਕਰਵਾ ਕੇ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ। ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਔੜ ਬਲਾਕ ਫੁੱਟਬਾਲ ਕਲੱਬ ਅਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਖਿਡਾਰੀਆਂ ਅਜੇ ਮਹਿਰਾ, ਅਵਤਾਰ ਸਿੰਘ, ਅਜੇ ਸਰੀਨ, ਸਰਬਜੀਤ ਸਿੰਘ ਸਾਬੀ, ਰੋਵਿਨ, ਤਰਸੇਮ ਲਾਲ, ਗੁਰਦੀਪ ਭੱਟੀ, ਮਿੰਟਾਂ ਗੁਜ਼ਰ ਪੂਰੀਆਂ, ਮੰਜੂ ਬਾਲੀ, ਜੱਸਾ ਸਿੰਘ, ਹਰਦੀਪ ਬਾਲੀ, ਵਿੱਕੀ ਗੁਰੂ ਕੋਚ ਨੇ ਬਾਲ ਬਣਾਉਂਦਿਆਂ ਇੱਕ ਬਾਲ ਵਰਿੰਦਰ ਸਿੰਘ ਨੂੰ ਪਾਇਆ। ਉਸ ਨੇ ਡਿਫੈਂਸ ਨੂੰ ਬੀਟ ਕਰਦੇ ਹੋਏ ਇਹ ਬਾਲ ਐਸ. ਪੀ. ਮੁਖਤਿਆਰ ਰਾਏ ਨੂੰ ਪਾਇਆ ਤੇ ਉਨ੍ਹਾਂ ਨੇ ਬਹੁਤ ਹੀ ਵਧੀਆ ਸ਼ੂਟਿੰਗ ਕਰਦਿਆਂ ਪਹਿਲਾਂ ਗੋਲ ਕੀਤਾ। ਦੂਸਰੇ ਹਾਫ ਵਿੱਚ ਔੜ ਬਲਾਕ ਫੁੱਟਬਾਲ ਕਲੱਬ ਦੀ ਟੀਮ ਦੇ ਖਿਡਾਰੀਆਂ ਗੁਰਦੀਪ ਗੁਰੂ, ਦੀਪਾਂ ਮਾਲੋ ਮਜਾਰਾ, ਰਵੀ ਮੰਡੇਰ, ਪਿੰਦੀ ਜਗਤ ਪੂਰ, ਜੀਵਨ ਥਲਾਂ, ਬਿੱਲਾਂ ਗੋਸਲ, ਪ੍ਰੋਫੈਸਰ ਜਗਵਿੰਦਰ ਸਿੰਘ, ਸਤਵਿੰਦਰ ਸਿੰਘ ਸੱਤੀ ਫੁੱਟਬਾਲ ਕੋਚ, ਜਗਤਾਰ ਸਿੰਘ, ਸੌਰਵ ਜੈਰੀਆ, ਲੱਭਦੀਪ ਸਿੰਘ ਲੱਭੀ, ਹਰੀਸ ਭਾਟੀਆ ਨੇ ਵਧੀਆ ਪਾਸਿੰਗ ਕਰਦਿਆਂ ਸ਼ੂਟਿੰਗ ਤੇ ਸ਼ੂਟਿੰਗ ਕੀਤੀ ਪਰ ਅਜੇ ਸਰੀਨ ਦੀ ਵਧੀਆ ਗੋਲ ਕੀਪਿੰਗ ਤੇ ਸਰਬਜੀਤ ਸਿੰਘ ਸਾਬੀ, ਤਰਸੇਮ ਲਾਲ ਗੁਰੂ, ਗੁਰਦੀਪ ਭੱਟੀ, ਮਿੰਟਾਂ ਗੂਜਰਪੂਰੀਆਂ ਦੀ ਵਧੀਆਂ ਡਿਫੈਂਸ ਕਰਕੇ ਉਹ ਕੋਈ ਵੀ ਗੋਲ ਨਹੀਂ ਕਰ ਸਕੇ। ਇਸ ਤਰ੍ਹਾਂ ਇਹ ਫੁੱਟਬਾਲ ਮੈਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂ ਸ਼ਹਿਰ ਨੇ 1-0 ’ਤੇ ਜਿੱਤ ਕੇ ਨਵਾਂਸ਼ਹਿਰ ਦਾ ਨਾਮ ਰੌਸ਼ਨ ਕੀਤਾ। ਮੈਚ ਵਿੱਚ ਰਿਟਾਇਰਡ ਐਸ. ਡੀ. ਓ. ਰਘੁਵਿੰਦਰ ਪਾਲ ਸਿੰਘ ਵਲੋਂ ਰੈਫਰੀ ਦੀ ਵਧੀਆ ਭੂਮਿਕਾ ਨਿਭਾਈ ਗਈ। ਪ੍ਰਧਾਨ ਅਜੇ ਮਹਿਰਾ ਨੇ ਕਿਹਾ ਕਿ ਖੇਡਾਂ ਰਾਹੀਂ ਅਸੀਂ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰ ਸਕਦੇ ਹਾਂ। ਤਰਸੇਮ ਲਾਲ ਨੇ ਕਿਹਾ ਕਿ ਆਉਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ।
ਪਿਛਲੀ ਖ਼ਬਰ ਬੀ. ਐਲ. ਐਮ ਕਾਲਜ ਨਵਾਂਸ਼ਹਿਰ ਵਿਖੇ ਕਰਵਾਏ ਸੈਮੀਨਾਰ ਦਾ ਦ੍ਰਿਸ਼। ਬੀ. ਐਲ. ਐਮ ਕਾਲਜ ਨਵਾਂਸ਼ਹਿਰ ਵਿਖੇ ਵਿਸ਼ੇਸ਼ ਸੈਮੀਨਾਰ ਕ... ਅਗਲੀ ਖ਼ਬਰ ਬਾਗੋਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।