01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸਾਂ ਖ਼ਿਲਾਫ਼ ਮੁੱਖ ਮੰਤਰੀ ਨੂੰ ਵਿਧਾਇਕਾ ਕਟਾਰੀਆ ਰਾਹੀਂ ਭੇਜਿਆ ਮੰਗ-ਪੱਤਰ

ਅਜੀਤ ਡੈਸਕ 25-05-2026
ਬਲਾਚੌਰ, 24 ਮਈ (ਨਰੇਸ਼ ਧੌਲ)-ਪਿਛਲੇ ਤਿੰਨ ਸਾਲਾਂ ਤੋਂ ਹਰ ਤਰ੍ਹਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰਕੇ ਸਿੱਖਿਆ ਵਿਭਾਗ ਵਿਚ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ 'ਚੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਦੇਣ ਦੇ ਖ਼ਿਲਾਫ਼ ਪੀੜਤ ਅਧਿਆਪਕਾਂ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਵਿਧਾਨ ਸਭਾ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸਾਂ ਨੂੰ ਰੱਦ ਕਰਨ ਲਈ ਮੰਗ-ਪੱਤਰ ਭੇਜਿਆ ਗਿਆ | ਪ੍ਰਭਾਵਿਤ ਅਧਿਆਪਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਸਰਕਾਰ ਦੁਆਰਾ ਕੋਈ ਵਾਜਬ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਇਸ ਮੌਕੇ 253 ਅਧਿਆਪਕਾਂ ਦੀ ਬਣਾਈ ਗਈ ਕਾਰਜਕਾਰੀ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਤੇ ਸਾਥੀ ਅਧਿਆਪਕ ਰਾਜੂ ਸਿੰਘ, ਬਲਵਿੰਦਰ ਸਿੰਘ, ਅੰਕੁਰ ਪੁੰਦੀਰ, ਮਨਪ੍ਰੀਤ ਕੌਰ, ਦਿਵਿਆ ਅਤੇ ਭਰਾਤਰੀ ਜਥੇਬੰਦੀ ਡੀ. ਟੀ. ਐਫ. ਯੂਨੀਅਨ ਵਲੋਂ ਚੰਦਰ ਸ਼ੇਖਰ, ਭੁਪਿੰਦਰ ਸੁਧਾਰ, ਸਤਨਾਮ ਮੀਰਪੁਰ, ਮਨਜੀਤ ਬਲਾਚੌਰੀਆ, ਜਸ਼ਨਦੀਪ ਸਿੰਘ, ਨਰਿੰਦਰ ਸਿੰਘ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਤੇਲ ਕੀਮਤਾਂ 'ਚ ਤੀਜੀ ਵਾਰ ਵਾਧੇ ਕਾਰਨ ਲੋਕਾਂ ਦੀਆਂ ਜੇਬਾਂ 'ਤੇ ਪਿਆ ਡਾਕਾ-ਜਥੇ. ਸੁਰਜੀਤ ਸਿੰਘ ਦੋਭਾਲੀ ਅਗਲੀ ਖ਼ਬਰ ਭਾਜਪਾ ਬਣਾਏਗੀ ਪੰਜਾਬ 'ਚ ਡਬਲ ਇੰਜਣ ਸਰਕਾਰ-ਰਿੰਕੂ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।