29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹੀਉਂ-ਗੋਬਿੰਦਪੁਰ ਵਿਖੇ ਹਜ਼ਰਤ ਬਾਬਾ ਨੌਗੱਜਾ ਪੀਰ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ

ਅਜੀਤ ਡੈਸਕ 25-05-2026
ਬੰਗਾ, 24 ਮਈ (ਧਰਮਵੀਰ ਪਾਲ)-ਹਜ਼ਰਤ ਬਾਬਾ-ਨੌਗੱਜਾ ਪੀਰ ਦਾ ਸਾਲਾਨਾ ਜੋੜ ਮੇਲਾ 26 ਤੇ 27 ਮਈ ਨੂੰ ਪਿੰਡ ਹੀਉਂ-ਗੋਬਿੰਦਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ 26 ਮਈ ਨੂੰ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਕੱਵਾਲੀਆਂ ਦੀ ਮਹਿਫ਼ਲ ਲਗਾਈ ਜਾਵੇਗੀ | ਇਸ ਮੌਕੇ ਦਰਬਾਰ 'ਤੇ ਉੱਘੇ ਕਲਾਕਾਰਾਂ ਆਪਣੇ ਗੀਤਾਂ ਨਾਲ ਹਾਜ਼ਰੀ ਲਗਾਉਣਗੇ | 27 ਮਈ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਬਲਰਾਜ ਬਿਲਗਾ, ਸੋਹਣ ਸ਼ੰਕਰ, ਆਰ ਜੋਗੀ, ਦੀਪ ਅਮਨ ਆਦਿ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ | ਇਸ ਮੌਕੇ ਜਗਜੀਤ ਸਿੰਘ ਜੇ.ਜੇ ਬਿਲਡਰ, ਇੰਜੀਨੀਅਰ ਨਰਿੰਦਰ ਬੰਗਾ, ਸੋਮ ਥਿੰਦ ਯੂ. ਕੇ., ਹਰਦੀਪ ਸਿੰਘ, ਸਤਨਾਮ ਸਿੰਘ ਹਾਜ਼ਰ ਸਨ | ਸਟੇਜ ਸਕੱਤਰ ਦੀ ਸੇਵਾ ਆਸ਼ੂ ਚੋਪੜਾ ਵਲੋਂ ਨਿਭਾਈ ਜਾਵੇਗੀ |
ਪਿਛਲੀ ਖ਼ਬਰ ਸਾਲਾਨਾ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮਾਂ ਦੀ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੰਗਾਮੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।