ਸੜੋਆ, 7 ਮਈ (ਹਰਮੇਲ ਸਹੂੰਗੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਬਰਵੀਂ ਜਮਾਤ ਦੇ ਵਿਦਿਆਰਥੀ ਜੋ ਫਾਈਨਲ ਪੇਪਰ ਦੇ ਕੇ ਚੱਲ ਗਏ ਉਹਨਾਂ ਨੂੰ ਐਨ. ਐਸ. ਕਿਊ. ਐਫ. ਵੋਕੇਸ਼ਨਲ ਖੇਤੀਬਾੜੀ ਅਧਿਆਪਕ ਰਣਜੀਤ ਸਿੰਘ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਕਿੱਟਾਂ ਦਿੱਤੀਆਂ | ਖੇਤੀਬਾੜੀ ਅਧਿਆਪਕ ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਪੌਲੀ ਹਾਊਸ ਵਿੱਚ ਕੀਤੀ ਜਾਂਦੀ ਸਬਜ਼ੀ ਦੀ ਕਾਸ਼ਤ ਦੀ ਮਹੱਤਤਾ, ਤਕਨੀਕ ਅਤੇ ਇਸ ਦੇ ਵਿਸਥਾਪਨ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਮਦਦ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਹਨਾਂ ਨੇ ਵਿਦਿਆਰਥੀਆਂ ਨੂੰ ਮੌਸਮੀ ਸਬਜ਼ੀ ਉਗਾਉਣ ਦੀ ਸਲਾਹ ਦਿੱਤੀ ਤੇ ਕਿਹਾ ਕੇ ਕਿਵੇਂ ਅਸੀਂ ਘੱਟ ਜਗ੍ਹਾ ਵਿੱਚ ਸਬਜ਼ੀ ਦੀ ਖੇਤੀ ਕਰ ਸਕਦੇ ਅਤੇ ਮੁਨਾਫ਼ਾ ਲੈ ਸਕਦੇ ਹਾਂ | ਇਸ ਮੌਕੇ ਖੇਤੀਬਾੜੀ ਅਧਿਆਪਕ ਰਣਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਬਲਜਿੰਦਰ ਸਿੰਘ, ਵਿਜੇ ਕੁਮਾਰ, ਜੁਝਾਰ ਸਿੰਘ ਸਹੂੰਗੜਾ ਅਤੇ ਸਕੂਲ ਇੰਚਾਰਜ ਮੈਡਮ ਰਿਤੂ ਹਾਜ਼ਰ ਰਹੇ |