23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦੁਰਗੇਸ਼ ਜੰਡੀ ਬਣੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਸੁਪਰਡੈਂਟ

ਅਜੀਤ ਡੈਸਕ 08-05-2026
ਰੱਤੇਵਾਲ, 7 ਮਈ (ਅਸ਼ੋਕ ਕੁਮਾਰ ਲੀਲ)-ਕਸਬਾ ਕਾਠਗੜ੍ਹ ਦੇ ਨਜ਼ਦੀਕ ਪਿੰਡ ਜੰਡੀ ਦੇ ਸਮਾਜ ਸੇਵੀ ਦੁਰਗੇਸ਼ ਜੰਡੀ ਜੋ ਕਿ ਪਿਛਲੇ ਲੰਮੇ ਅਰਸੇ 1992 ਤੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ 'ਚ ਬਤੌਰ ਵਰਕਸ਼ਾਪ ਲੈਕਚਰਾਰ ਦੀ ਸੇਵਾ ਨਿਭਾਅ ਰਹੇ ਹਨ | ਉਨ੍ਹਾਂ ਦੀ ਇਮਾਨਦਾਰੀ, ਅਣਥੱਕ ਸਖ਼ਤ ਮਿਹਨਤ ਨੂੰ ਉਸ ਸਮੇਂ ਬੂਰ ਪਿਆ ਜਦੋਂ ਕਾਲਜ ਦੀ ਮੈਨੇਜਮੈਂਟ ਵਲੋਂ ਇਨ੍ਹਾਂ ਨੂੰ ਵਰਕਸ਼ਾਪ ਸੁਪਰਡੈਂਟ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ | ਜੰਡੀ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਵਿਚ ਕਾਲਜ ਵਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਪਾਬੰਦ ਰਹਾਂਗਾ | ਇਸ ਮੌਕੇ ਜੰਡੀ ਨੇ ਆਪਣੇ ਅਹੁਦੇ 'ਤੇ ਬੈਠਦਿਆਂ ਆਪਣੇ ਕਾਲਜ ਦੇ ਪਿ੍ੰਸੀਪਲ ਡਾ. ਜਗਰੂਪ ਸਿੰਘ, ਰਾਜੀਵ ਭਾਟੀਆ ਐੱਚ. ਓ. ਡੀ. ਸਿਵਲ ਇੰਜੀਨੀਅਰ, ਸੰਜੇ ਬਾਂਸਲ ਐੱਚ. ਓ. ਡੀ. ਫਾਰਮੇਸੀ, ਗੌਰਵ ਸ਼ਰਮਾ ਐੱਚ. ਓ. ਡੀ. ਆਟੋ ਮੋਬਾਈਲ ਇੰਜੀਨੀਅਰ, ਪਿ੍ੰਸ ਮਦਾਨ ਐੱਚ. ਓ. ਡੀ. ਕੰਪਿਊਟਰ, ਬਿਕਰਮ ਸਿੰਘ ਐੱਚ. ਓ. ਡੀ. ਇਲੈਕਟ੍ਰੀਕਲ, ਆਕਾਸ਼ ਸ਼ਰਮਾ ਐੱਚ. ਓ. ਡੀ. ਸਾਇੰਸ ਤੇ ਪ੍ਰੀਤ ਕਲਮ ਐੱਚ. ਓ. ਡੀ. ਈ. ਸੀ. ਈ. ਤੇ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸਰਕਾਰੀ ਸਕੂਲ ਸੜੋਆ ਦੇ ਖੇਤੀਬਾੜੀ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਖੇਤੀਬਾੜੀ ਕਿੱਟਾਂ ਦਿੱਤੀਆਂ ਅਗਲੀ ਖ਼ਬਰ ਉਪਕਾਰ ਸੁਸਾਇਟੀ ਵਲੋਂ ਸਿਲਾਈ ਟ੍ਰੇਨਿੰਗ ਸੈਂਟਰ ਵਿਖੇ ਸੰਪੂਰਨਤਾ ਸਰਟੀਫਿਕੇਟ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।