23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਉਪਕਾਰ ਸੁਸਾਇਟੀ ਵਲੋਂ ਸਿਲਾਈ ਟ੍ਰੇਨਿੰਗ ਸੈਂਟਰ ਵਿਖੇ ਸੰਪੂਰਨਤਾ ਸਰਟੀਫਿਕੇਟ ਵੰਡ ਸਮਾਗਮ

ਅਜੀਤ ਡੈਸਕ 08-05-2026
ਨਵਾਂਸ਼ਹਿਰ, 7 ਮਈ (ਜਸਬੀਰ ਸਿੰਘ ਨੂਰਪੁਰ)-ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਹੈਡਮਾਸਟਰ ਦਰਸ਼ਨ ਸਿੰਘ ਯਾਦਗਾਰੀ ਸਿਲਾਈ ਟ੍ਰੇਨਿੰਗ ਸੈਂਟਰ ਦੀਆਂ ਗਿਆਰਵੀਂ ਜਮਾਤ ਦੀਆਂ 18 ਸਿਖਿਆਰਥਣਾਂ ਨੂੰ ਟ੍ਰੇਨਿੰਗ ਸੰਪੂਰਨਤਾ ਸਰਟੀਫਿਕੇਟ ਤਕਸੀਮ ਕਰਨ ਲਈ ਵਿਸ਼ੇਸ਼ ਸਮਾਗਮ ਪਿ੍ੰਸੀਪਲ ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ? ਆਰੰਭ ਵਿੱਚ ਸਕੂਲ ਪਿ੍ੰਸੀਪਲ ਨੇ ਸੋਸਾਇਟੀ ਮੈਂਬਰਾਂ ਤੇ ਹਾਜਰੀਨ ਲਈ ਸਵਾਗਤੀ ਸ਼ਬਦ ਉਚਾਰੇ? ਜੇ.ਐਸ ਗਿੱਦਾ ਨੇ ਆਖਿਆ ਕਿ ਇਨਸਾਨ ਕਿਸੇ ਵੀ ਮੁਕਾਮ 'ਤੇ ਪੁੱਜ ਜਾਵੇ ਉਸ ਨੂੰ ਪਹਿਰਾਵੇ ਦੀ ਲੋੜ ਰਹਿੰਦੀ ਹੈ, ਜਿਸ ਨੂੰ ਰਿਪੇਅਰ ਕਰਨ ਦੀ ਵੀ ਲੋੜ ਪੈਂਦੀ ਰਹਿੰਦੀ ਹੈ | ਇਸ ਲਈ ਜੇ ਇਹ ਗੁਣ ਸਿੱਖ ਸਕੀਏ ਉਹ ਸਾਨੂੰ ਸਿੱਖਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ? ਮਾ. ਨਰਿੰਦਰ ਸਿੰਘ ਭਾਰਟਾ ਨੇ ਸਟੇਜ਼ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਹੱਥੀਂ ਕੰਮ ਸਿੱਖਣ ਦੇ ਮੌਕਿਆਂ ਦਾ ਲਾਭ ਉਠਾਉਣ ਦੀ ਪ੍ਰੇਰਨਾ ਕੀਤੀ? ਇਸ ਤੋਂ ਪਹਿਲਾਂ ਵਿਸ਼ੇਸ਼ ਸਮਾਗਮ ਰਾਹੀਂ ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ ਟ੍ਰੇਨਿੰਗ ਸੰਪੂਰਨਤਾ ਸਰਟੀਫਿਕੇਟ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ? ਇਸ ਮੌਕੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਤਿਆਰ ਵਿਸ਼ੇਸ਼ ਤਰੀਕੇ ਦੇ ਫਰੇਮ ਕੀਤੇ ਹੋਏ ਸਰਟੀਫਿਕੇਟਾਂ ਦੀ ਤਕਸੀਮ ਪਿ੍ੰਸੀਪਲ ਰਾਣਾ ਪਰਵਿੰਦਰ ਸਿੰਘ, ਪ੍ਰਧਾਨ ਜੇ.ਐਸ ਗਿੱਦਾ, ਬੀਰਬਲ ਤੱਖੀ, ਦੇਸ ਰਾਜ ਬਾਲੀ, ਮਾ. ਨਰਿੰਦਰ ਸਿੰਘ ਭਾਰਟਾ, ਨਰਿੰਦਰਪਾਲ ਤੂਰ, ਹਰਬੰਸ ਕੌਰ, ਰਾਜਿੰਦਰ ਕੌਰ ਗਿੱਦਾ, ਬਲਵਿੰਦਰ ਕੌਰ ਬਾਲੀ, ਇਨਸਟਰਕਟਰ ਕੋਮਲ ਰਾਣੀ, ਸੁਰਜੀਤ ਸਿੰਘ, ਮਨਪ੍ਰੀਤ ਕੌਰ, ਭੂਮੀ, ਮੋਨਾ, ਪੂਜਾ, ਉਰਮਿਲਾ, ਕਮਲਜੀਤ ਕੌਰ, ਮਨਜੀਤ ਕੌਰ, ਵਿਸ਼ਾਲਦੀਪ ਕੌਰ, ਨੀਟਾ ਰਾਣੀ, ਸ਼ੈਲੇਸ਼ ਪਾਠਕ, ਨਿਤਨ ਸਿੰਘ, ਜਸਕਰਨ ਸਿੰਘ, ਦੀਵਾਂਸ਼ੀ, ਅੰਜਲੀ, ਨੂਤਨ ਅਤੇ ਸਤਿੰਦਰ ਕੌਰ ਵਲੋਂ ਆਪਣੇ ਕਰ ਕਮਲਾਂ ਨਾਲ ਤਕਸੀਮ ਕੀਤੇ ਗਏ? ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਸਿਲਾਈ ਇਨਸਟਰਕਟਰ ਕੋਮਲ ਰਾਣੀ ਅਤੇ ਸਕੂਲ ਦੇ ਪਿ੍ੰਸੀਪਲ ਰਾਣਾ ਪਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਦੁਰਗੇਸ਼ ਜੰਡੀ ਬਣੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਸੁਪਰਡੈਂਟ ਅਗਲੀ ਖ਼ਬਰ ਪੀ. ਸੀ. ਐਸ. ਅਧਿਕਾਰੀ ਰਮਨਜੀਤ ਨੇ ਡਿਊਟੀ ਸੰਭਾਲਣ ਉਪਰੰਤ ਕੀਤਾ ਖੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।