25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ ਕੱਲ੍ਹ -ਬਛੌੜੀ

ਅਜੀਤ ਡੈਸਕ 08-05-2026
ਸੜੋਆ, 7 ਮਈ (ਬਲਵਿੰਦਰ ਨਾਨੋਵਾਲੀਆ)-ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਅਤੇ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਸਮਾਗਮ ਪਿੰਡ ਬੇਗਮਪੁਰ ਵਿਖੇ 9 ਮਈ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਕਰਵਾਇਆ ਜਾ ਰਿਹਾ ਹੈ | ਪ੍ਰੋਫੈਸਰ ਵਰਿੰਦਰ ਬਛੌੜੀ ਪ੍ਰਧਾਨ ਵੈੱਲਫੇਅਰ ਸੁਸਾਇਟੀ ਨੇ ਇਹ ਜਾਣਕਾਰੀ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮ ਸਬੰਧੀ ਪਿੰਡ ਨਾਨੋਵਾਲ ਵਿਖੇ ਸੁਸਾਇਟੀ ਮੈਂਬਰਾਂ ਦੀ ਹਾਜ਼ਰ 'ਚ ਦਿੱਤੀ | ਉਨ੍ਹਾਂ ਦੱਸਿਆ ਕਿ ਸੁਸਾਇਟੀ ਦਾ ਮੁੱਖ ਮੰਤਵ ਡਾ. ਭੀਮ ਰਾਓ ਅੰਬੇਡਕਰ, ਸਤਿਗੁਰੂ ਰਵਿਦਾਸ ਮਹਾਰਾਜ, ਭਗਵਾਨ ਵਾਲਮੀਕ ਅਤੇ ਸਤਿਗੁਰੁ ਕਬੀਰ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਦੇ ਨਾਲ-ਨਾਲ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਸਕੂਲਾਂ 'ਚ ਪੜ੍ਹਦੇ ਉਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਵੀ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ, ਜੋ ਵਿਦਿਆਰਥੀ ਪੜ੍ਹਾਈ ਦੇ ਖੇਤਰ 'ਚ ਨਿਾਮਣਾ ਖੱਟ ਚੁੱਕੇ ਹਨ | ਇਸ ਮੌਕੇ ਅੰਮਿ੍ਤਾ ਰਾਣੀ ਜੱਸੀ ਤਾਜਪੁਰ ਦੀ ਅਗਵਾਈ 'ਚ ਸਮਤਾ ਕਲਾ ਮੰਚ ਤਾਜਪੁਰ ਜਲੰਧਰ ਵਾਲਿਆਂ ਦੀ ਨਾਟਕ ਮੰਡਲੀ ਵੱਲੋਂ ਡਾਕਟਰ ਸਾਹਿਬ ਦੇ ਜੀਵਨ ਸਬੰਧੀ ਅਤੇ ਨਸ਼ਿਆਂ ਦੇ ਖ਼ਿਲਾਫ਼ ਕੋਰੀਓਗ੍ਰਾਫੀ ਅਤੇ ਨਾਟਕ ਵੀ ਪੇਸ਼ ਕੀਤੇ ਜਾਣਗੇ | ਉਨ੍ਹਾਂ ਦੱਸਿਆ ਇਸ ਮੌਕੇ ਕੌਮ ਦੇ ਮਹਾਨ ਬੁੱਧੀਜੀਵੀਆਂ ਵੱਲੋਂ ਡਾ. ਅੰਬੇਡਕਰ ਦੇ ਜੀਵਨ 'ਤੇ ਚਾਲਣਾ ਪਾਇਆ ਜਾਵੇਗਾ | ਇਸ ਮੌਕੇ ਨਾਜ਼ਰ ਰਾਮ ਮਾਨ ਸਾਬਕਾ ਡੀ.ਈ.ਓ, ਡਾ. ਸੋਹਣ ਸਿੰਘ ਮਹਿਤਾਬਪੁਰੀ, ਲਾਲ ਸਿੰਘ ਮਾਨ ਸਾਬਕਾ ਮੈਨੇਜਰ, ਤੇਲੂ ਰਾਮ ਛਦੌੜੀ ਸੈਂਟਰ ਹੈੱਡ ਟੀਚਰ, ਕੈਪਟਨ ਤਰਸੇਮ ਸਿੰਘ ਖੁਰਦਾਂ, ਮੋਹਣ ਲਾਲ ਖਰੌੜ, ਗੁਰਦਿਆਲ ਮਾਨ, ਲੈਕਚਰਾਰ ਜਗਮੋਹਣ ਸਿੰਘ, ਲੈਕਚਰਾਰ ਰਾਜ ਕੁਮਾਰ ਮਾਲੇਵਾਲ, ਲੈਕਚਰਾਰ ਰਜਿੰਦਰ ਕੁਮਾਰ ਬਛੌੜੀ, ਚਰਨਜੀਤ ਆਲੋਵਾਲ, ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ, ਪਿੰ੍ਰਸੀਪਲ ਪ੍ਰੇਮ ਕੁਮਾਰ ਸਾਹਿਬਾ, ਚਮਨ ਲਾਲ ਸੜੋਆ, ਬਲਵਿੰਦਰ ਨਾਨੋਵਾਲ, ਗੁਰਮੀਤ ਸਿੰਘ ਕਰੀਮਪੁਰ ਧਿਆਨੀ, ਬਲਜੀਤ ਸਿੰਘ ਮਾਲੇਵਾਲ, ਮਹਿੰਦਰ ਚੰਦ ਪੋਜੇਵਾਲ ਅਤੇ ਨਿਰਮਲ ਸਿੰਘ ਪੈਲੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਲਜ਼ਰ ਪਬਲਿਕ ਸਕੂਲ ਬੰਗਾ 'ਚ ਮਜ਼ਦੂਰ ਦਿਵਸ ਸੰਬੰਧੀ ਸਮਾਗਮ ਕਰਾਇਆ ਅਗਲੀ ਖ਼ਬਰ ਧਾਰਮਿਕ ਪੁਸਤਕਾਂ ਬੱਚਿਆਂ ਨੂੰ ਜੀਵਨ ਦੇ ਸਹੀ ਮਾਰਗ 'ਤੇ ਤੁਰਨ ਦੀ ਪ੍ਰੇਰਨਾ ਦਿੰਦੀਆਂ-ਜਥੇ: ਖਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।