25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੇਂਟ ਸੋਲਜ਼ਰ ਪਬਲਿਕ ਸਕੂਲ ਬੰਗਾ 'ਚ ਮਜ਼ਦੂਰ ਦਿਵਸ ਸੰਬੰਧੀ ਸਮਾਗਮ ਕਰਾਇਆ

ਅਜੀਤ ਡੈਸਕ 08-05-2026
ਬੰਗਾ, 7 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ 'ਚ ਮਜ਼ਦੂਰ ਦਿਵਸ ਮਨਾਇਆ | ਸਕੂਲ ਮੈਨੇਜਰ ਮੈਡਮ ਈਸ਼ਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਬੱਚਿਆਂ ਨੇ ਮਜ਼ਦੂਰ ਦਿਵਸ 'ਤੇ ਜੋਸ਼ੀਲੀਆਂ ਕਵਿਤਾਵਾਂ ਸੁਣਾ ਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ | ਸਕੂਲ ਦੇ ਵਿਦਿਆਰਥੀਆਂ ਵਲੋਂ ਗਾਏ ਗੀਤ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ | ਇਸ ਮੌਕੇ ਉਨ੍ਹਾਂ ਨੇ ਮਜ਼ਦੂਰਾਂ ਵਲੋਂ ਕੀਤੇ ਜਾਂਦੇ ਕੰਮਾਂ ਦੀ ਅਹਿਮੀਅਤ ਨੂੰ ਪੇਸ਼ ਕਰਦਿਆਂ ਇਕ ਸਕਿੱਟ ਵੀ ਪੇਸ਼ ਕੀਤੀ | ਇਸ ਦੌਰਾਨ ਪ੍ਰਬੰਧਕੀ ਕਮੇਟੀ ਨੇ ਵੀ ਸਕੂਲ ਦੇ ਸਾਰੇ ਸਹਾਇਕ ਕਰਮਚਾਰੀਆਂ ਨੂੰ ਸਕੂਲ ਦਾ ਅਹਿਮ ਹਿੱਸਾ ਮੰਨਦਿਆਂ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ | ਸਕੂਲ ਦੇ ਵਿਦਿਆਰਥੀਆਂ ਨੇ ਅਜਿਹੇ ਸਾਰੇ ਮੁਲਾਜ਼ਮਾਂ ਨੂੰ ਆਪਣੇ ਹੱਥਾਂ ਨਾਲ ਬਣਾਏ ਹੋਏ ਸ਼ੁੱਭਇੱਛਾਵਾਂ ਵਾਲੇ ਕਾਰਡ ਵੀ ਭੇਟ ਕੀਤੇ ਗਏ | ਸਕੂਲ ਦੇ ਚੇਅਰਪਰਸਨ ਸ੍ਰੀਮਤੀ ਨਰਿੰਦਰ ਕੌਰ ਰੰਧਾਵਾ ਤੇ ਪ੍ਰਭਨੂਰ ਸਿੰਘ ਰੰਧਾਵਾ ਨੇ ਮੁਲਾਜ਼ਮਾਂ ਨੂੰ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਭਵਿੱਖ ਵਿਚ ਸਕੂਲ ਦੇ ਥੰਮ ਬਣੇ ਰਹਿਣ ਲਈ ਹੱਲਾਸ਼ੇਰੀ ਦਿੱਤੀ | ਉਨ੍ਹਾਂ ਨੂੰ ਤੋਹਫਿਆਂ ਦੇ ਨਾਲ ਸਨਮਾਨਿਤ ਕੀਤਾ | ਡਾਇਰੈਕਟਰ ਮੈਡਮ ਚਰਨਜੀਤ ਕੌਰ, ਮੈਡਮ ਜੋਤੀ ਟਾਹ ਤੇ ਪਿ੍ੰਸੀਪਲ ਜਸਵਿੰਦਰ ਕੌਰ ਨੇ ਵੀ ਸਾਰੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਆਪਣੀ ਅਣਥੱਕ ਮਿਹਨਤ ਦਾ ਮੁਜ਼ਾਹਰਾ ਕਰਨ ਲਈ ਪ੍ਰੇਰਿਆ |
ਪਿਛਲੀ ਖ਼ਬਰ ਬੰਗਾਲ, ਅਸਾਮ ਤੇ ਪੁਡੂਚੇਰੀ ਦੀਆਂ ਜਿੱਤਾਂ ਉਪਰੰਤ ਪੰਜਾਬ 'ਚ ਵੀ ਖਿਲੇਗਾ ਕਮਲ-ਵਿਜੇ ਭਾਟੀਆ ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ ਕੱਲ੍ਹ -ਬਛੌੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।