22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੁੱਖ ਮੰਤਰੀ ਦਾ ਵਿਰੋਧ ਕਰਨ ਗਏ ਕਾਂਗਰਸੀ ਬਲਾਚੌਰ ਤੋਂ ਚੱਕ ਕੇ ਪੋਜੇਵਾਲ ਥਾਣੇ 'ਚ ਡੱਕੇ

ਅਜੀਤ ਡੈਸਕ 07-05-2026
ਸੜੋਆ, 6 ਮਈ (ਪੱਤਰ ਪ੍ਰੇਰਕ)-ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਦੇ ਦੌਰਾਨ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ ਅਤੇ ਕਾਂਗਰਸ ਸਾਥੀਆਂ ਨੂੰ ਬਸ ਰਾਹੀਂ ਬਲਾਚੌਰ ਤੋਂ ਲਿਜਾ ਕੇ ਪੋਜੇਵਾਲ ਠਾਣੇ 'ਚ ਡੱਕ ਦਿੱਤਾ, ਉਹਨਾਂ ਥਾਣੇ ਦੇ ਬਾਹਰ ਦਰੀਆਂ ਵਿਛਾ ਕੇ ਧਰਨਾ ਲਾ ਦਿੱਤਾ | ਅਜੇ ਮੰਗੂਪੁਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਭੱਜ ਰਹੀ ਹੈ | ਭਾਵੇਂ ਸਰਕਾਰ ਸਾਡੇ 'ਤੇ ਜਿੰਨੇ ਮਰਜ਼ੀ ਪਰਚੇ ਦਰਜ ਕਰੇ ਜਾਂ ਸਾਨੂੰ ਥਾਣਿਆਂ ਵਿੱਚ ਬੰਦ ਕਰੇ, ਪਰ ਅਸੀਂ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਰਹਾਂਗੇ ਅਤੇ ਅਸੀਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ, ਨਸ਼ਾ, ਦਿਨ-ਦਿਹਾੜੇ ਹੋ ਰਿਹਾ ਕਤਲ, ਮੁਲਾਜ਼ਮਾਂ ਤੇ ਅੱਤਿਆਚਾਰ ਤੇ ਮੁਲਾਜ਼ਮਾਂ ਦੇ ਡੀ.ਏ ਦੀ ਬਕਾਏ ਦੇਣ ਬਾਰੇ ਅਸੀਂ ਅੱਜ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸੀ, ਜਿਸ ਦੇ ਚਲਦਿਆਂ ਅਸੀਂ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰ ਰਹੇ ਸੀ, ਜਿੱਥੇ ਮੁੱਖ ਮੰਤਰੀ ਨੇ ਬੋਲਣਾ ਸੀ ਉਸ ਜਗ੍ਹਾ ਤੋਂ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕਰਮਚਾਰੀਆਂ ਵੱਲੋਂ ਡੱਕ ਲਿਆ ਗਿਆ ਅਤੇ ਬਸ ਭਰ ਕੇ ਬਲਾਚੌਰ ਤੋਂ 23 ਕਿਲੋਮੀਟਰ ਦੂਰ ਪੋਜੇਵਾਲ ਠਾਣੇ ਵਿਖੇ ਡੱਕ ਦਿੱਤਾ | ਉਨ੍ਹਾਂ ਇਸੇ ਵਿਰੋਧ ਵਿੱਚ ਕਿਹਾ ਕਿ ਲੋਕਾਂ ਦੀਆਂ ਸਮੱਸਿਆ ਸਬੰਧੀ ਨਾ ਮਿਲਣ ਦੇਣਾ ਲੋਕਾਂ ਨਾਲ ਸਾਰਾਸਰ ਧੱਕਾ ਹੋ ਰਿਹਾ ਹੈ | ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਸ ਦਾ ਖਮਿਆਜ਼ਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਵੇਗਾ | ਇਸ ਮੌਕੇ ਹਰਜੀਤ ਜਾਡਲੀ, ਰਜਿੰਦਰ ਸਿੰਘ ਛਿੰਦੀ ਸ਼ਹਿਰੀ ਪ੍ਰਧਾਨ, ਨਾਨਕ ਜੰਡੀ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਬਲਵੀਰ ਚੰਦ ਵਾਈਸ ਚੇਅਰਮੈਨ ਬਲਾਕ ਸੰਮਤੀ ਸੜੋਆ, ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ, ਚੌਧਰੀ ਸੁਖਵਿੰਦਰ ਸਿੰਘ ਸੜੋਆ, ਹਰਭਜਨ ਸਿੰਘ ਜਾਡਲੀ, ਬਲਵਿੰਦਰ ਸਿੰਘ ਸਰਪੰਚ ਮਾਣੇਵਾਲ, ਸੁਰਿੰਦਰ ਸ਼ਿੰਦਾ ਰੈਲ ਮਾਜਰਾ, ਹੁਸਨ ਲਾਲ ਸਾਬਕਾ ਪੰਚ ਸੜੋਆ, ਸੋਹਣ ਸਿੰਘ ਖੰਡੂਪਰ, ਲਾਲ ਬਹਾਦਰ ਗਾਂਧੀ ਸਾਬਕਾ ਐਮ.ਸੀ ਬਲਾਚੌਰ, ਸਤਵਿੰਦਰ ਰੱਕੜ ਇਸ ਮੌਕੇ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਨਾਲ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਬਲਾਚੌਰ ਫੇਰੀ ਦੌਰਾਨ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਸਾਥੀਆਂ ਸਮੇਤ ਕੀਤੇ ਨਜ਼ਰਬ... ਅਗਲੀ ਖ਼ਬਰ ਸ਼ਿਵ ਮੰਦਰ ਚਾਹਲ ਦੇ ਨਜ਼ਦੀਕੀ ਘਰਾਂ ਤੇ ਮਾਰਕਿਟ ਦੀ ਬਿਜਲੀ ਸਪਲਾਈ ਚਾਰ ਦਿਨਾਂ ਤੋਂ ਠੱਪ-ਲੋਕਾਂ 'ਚ ਵਿਭਾਗ ਖ਼ਿਲਾਫ ਰੋਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।