22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ਼ਿਵ ਮੰਦਰ ਚਾਹਲ ਦੇ ਨਜ਼ਦੀਕੀ ਘਰਾਂ ਤੇ ਮਾਰਕਿਟ ਦੀ ਬਿਜਲੀ ਸਪਲਾਈ ਚਾਰ ਦਿਨਾਂ ਤੋਂ ਠੱਪ-ਲੋਕਾਂ 'ਚ ਵਿਭਾਗ ਖ਼ਿਲਾਫ ਰੋਸ

ਅਜੀਤ ਡੈਸਕ 07-05-2026
ਕਾਠਗੜ੍ਹ, 6 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸਬ-ਸਟੇਸ਼ਨ ਕਾਠਗੜ੍ਹ ਅਧੀਨ ਪੈਂਦੇ ਪਿੰਡ ਚਾਹਲਾਂ ਦੇ ਸ਼ਿਵ ਮੰਦਿਰ ਦੇ ਨਜ਼ਦੀਕੀ ਘਰਾਂ ਅਤੇ ਮਾਰਕੀਟ ਦੀਆਂ ਦੁਕਾਨਾਂ ਦੀ ਬਿਜਲੀ ਸਪਲਾਈ ਪਿਛਲੇ ਚਾਰ ਦਿਨਾਂ ਤੋਂ ਠੱਪ ਪਈ ਹੈ, ਜਿਸ ਨਾਲ ਦੁਕਾਨਦਾਰਾਂ ਤੇ ਲੋਕਾਂ 'ਚ ਵਿਭਾਗ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਚਾਰ ਦਿਨ ਪਹਿਲਾਂ ਚੱਲੀ ਹਨੇਰੀ ਤੇ ਪਏ ਮੀਂਹ ਕਾਰਨ ਹਲਕੇ ਦੇ ਬਾਕੀ ਪਿੰਡਾਂ ਵਾਂਗ ਸ਼ਿਵ ਮੰਦਿਰ ਚਾਹਲ ਦੇ ਨਜ਼ਦੀਕ ਪੈਂਦੇ ਘਰਾਂ ਅਤੇ ਪੂਰੀ ਮਾਰਕੀਟ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਸੀ, ਪਰੰਤੂ ਲਗਭਗ 30-40 ਘੰਟਿਆਂ ਤੱਕ ਦੂਜੇ ਪਿੰਡਾਂ 'ਚ ਤਾਂ ਬੰਦ ਸਪਲਾਈ ਚਾਲੂ ਕਰ ਦਿੱਤੀ ਗਈ, ਲੇਕਿਨ ਸ਼ਿਵ ਮੰਦਰ ਚਾਹਲ ਦੇ ਨਜ਼ਦੀਕੀ ਘਰਾਂ ਅਤੇ ਮਾਰਕੀਟ ਦੀ ਸਪਲਾਈ ਚਾਰ ਦਿਨਾਂ ਵਿੱਚ ਵੀ ਠੀਕ ਨਾ ਹੋ ਸਕੀ, ਜਿਸ ਕਾਰਨ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਸਪਲਾਈ ਨਾ ਹੋਣ ਕਾਰਨ ਘਰਾਂ ਵਿੱਚ ਪਾਣੀ ਦੀ ਕਿੱਲਤ ਹੈ ਅਤੇ ਇਲੈਕਟਰੋਨਿਕ ਚੀਜ਼ਾਂ ਬੰਦ ਹੋ ਚੁੱਕੀਆਂ ਹਨ | ਜਦਕਿ ਇਨਵਰਟਰ ਡੈਡ ਹੋਣ ਨਾਲ ਘਰਾਂ ਵਿੱਚ ਰਾਤ ਸਮੇਂ ਰੋਸ਼ਨੀ ਵਾਲੇ ਬੱਲਬ ਵੀ ਨਹੀਂ ਜਗਦੇ | ਇਸੇ ਤਰ੍ਹਾਂ ਸਪਲਾਈ ਨਾ ਹੋਣ ਕਰਕੇ ਦੁਕਾਨਦਾਰਾਂ ਦੇ ਕੰਮ ਧੰਦੇ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ | ਲੋਕਾਂ ਦੀ ਬਿਜਲੀ ਵਿਭਾਗ ਤੋਂ ਮੰਗ ਹੈ ਕਿ ਉਹਨਾਂ ਦੇ ਏਰੀਏ ਦੀ ਬੰਦ ਪਈ ਸਪਲਾਈ ਨੂੰ ਜਲਦੀ ਚਾਲੂ ਕੀਤਾ ਜਾਵੇ, ਤਾਂ ਜੋ ਉਹ ਹੋਰ ਪਰੇਸ਼ਾਨ ਨਾ ਹੋਣ | ਉਕਤ ਇਲਾਕੇ ਵਿੱਚ ਠੱਪ ਪਈ ਬਿਜਲੀ ਸਪਲਾਈ ਸਬੰਧੀ ਜਦੋਂ ਸਬ-ਸਟੇਸ਼ਨ ਕਾਠਗੜ੍ਹ ਦੇ ਲਾਈਨਮੈਨ ਸੁਖਜੀਤ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੱਚੇ ਕਰਮਚਾਰੀ ਹੜਤਾਲ ਉੱਤੇ ਚੱਲ ਰਹੇ ਹਨ ਅਤੇ ਹਨੇਰੀ ਚੱਲਣ ਕਾਰਨ ਬਹੁਤ ਸਾਰੀਆਂ ਲਾਈਨਾਂ ਵਿੱਚ ਨੁਕਸ ਪੈ ਚੁੱਕੇ ਸਨ, ਜਿਨਾਂ ਨੂੰ ਕਾਫੀ ਮਸ਼ੱਕਤ ਨਾਲ ਦੂਰ ਕੀਤਾ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਕਾਠਗੜ੍ਹ ਦੇ ਨਾਲ ਲੱਗਦੇ ਪਿੰਡਾਂ, ਮੰਡ ਖੇਤਰ ਅਤੇ ਰੈਲ ਮਾਜਰਾ ਤੱਕ ਦੇ ਏਰੀਏ ਨੂੰ ਸਿਰਫ ਦੋ ਹੀ ਮੁਲਾਜ਼ਮ ਦੇਖ ਰਹੇ ਹਨ ਜੋ ਕਿ ਬਹੁਤ ਹੀ ਕਠਿਨ ਕੰਮ ਹੈ | ਉਹਨਾਂ ਕਿਹਾ ਕਿ ਸ਼ਾਮ ਤੱਕ ਕੋਸ਼ਸ਼ਿ ਕਰਕੇ ਸ਼ਿਵ ਮੰਦਿਰ ਚਾਹਲ ਦੇ ਨੇੜਲੇ ਇਲਾਕੇ ਦੀ ਸਪਲਾਈ ਨੂੰ ਚਾਲੂ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਵਿਰੋਧ ਕਰਨ ਗਏ ਕਾਂਗਰਸੀ ਬਲਾਚੌਰ ਤੋਂ ਚੱਕ ਕੇ ਪੋਜੇਵਾਲ ਥਾਣੇ 'ਚ ਡੱਕੇ ਅਗਲੀ ਖ਼ਬਰ 4 ਮਹੀਨਿਆਂ ਤੋਂ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕ ਤਨਖ਼ਾਹਾਂ ਤੋਂ ਵਾਂਝੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।