22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੁੱਖ ਮੰਤਰੀ ਭਗਵੰਤ ਮਾਨ ਦੀ ਬਲਾਚੌਰ ਫੇਰੀ ਦੌਰਾਨ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਸਾਥੀਆਂ ਸਮੇਤ ਕੀਤੇ ਨਜ਼ਰਬੰਦ

ਅਜੀਤ ਡੈਸਕ 07-05-2026
ਬਲਾਚੌਰ, 6 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸ਼ੁਕਰਾਨਾ ਯਾਤਰਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਲਾਚੌਰ ਪਹੁੰਚਣ ਤੋਂ ਪਹਿਲਾਂ ਹੀ ਸ਼ਹਿਰ 'ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ | ਮੁੱਖ ਮੰਤਰੀ ਨੂੰ ਮਿਲਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੱਸਣ ਜਾ ਰਹੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਅਤੇ ਉਨ੍ਹਾਂ ਦੇ ਸੈਂਕੜੇ ਵਰਕਰਾਂ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਹਲਕੇ ਵਿੱਚ ਹੋ ਰਹੇ ਦੋ ਨੰਬਰ ਦੇ ਕੰਮਾਂ ਅਤੇ ਲੋਕਾਂ ਦੇ ਰੋਸ ਬਾਰੇ ਜਾਣੂ ਕਰਵਾਉਣਾ ਸੀ | ਪ੍ਰੰਤੂ ਪੁਲਿਸ ਵੱਲੋਂ ਉਨ੍ਹਾਂ ਨੂੰ ਪਹਿਲਾਂ ਘਰ ਵਿਖੇ ਹੀ ਨਜ਼ਰਬੰਦ ਕੀਤਾ ਗਿਆ ਉਪਰੰਤ ਬੱਸਾਂ 'ਚ ਦੋ ਘੰਟੇ ਨਜ਼ਰਬੰਦ ਰੱਖਣ ਤੋਂ ਬਾਅਦ ਪੋਜੇਵਾਲ ਥਾਣੇ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ | ਜਦੋਂ ਮੁੱਖ ਮੰਤਰੀ ਦੀ ਰੈਲੀ ਖ਼ਤਮ ਹੋ ਗਈ, ਉਸ ਤੋਂ ਬਾਅਦ ਹੀ ਇਨ੍ਹਾਂ ਆਗੂਆਂ ਨੂੰ ਵਾਪਸ ਬਲਾਚੌਰ ਵਿਖੇ ਛੱਡਿਆ ਗਿਆ? ਉਪਰੰਤ ਅਜੇ ਮੰਗੂਪੁਰ ਨੇ ਸਰਕਾਰ 'ਤੇ ਵਰ੍ਹਦਿਆਂ ਹੋਇਆਂ ਕਿਹਾ ਕਿ ਸਾਡਾ ਕਸੂਰ ਸਿਰਫ਼ ਇੰਨਾ ਸੀ ਕਿ ਅਸੀਂ ਲੋਕਾਂ ਦੀ ਆਵਾਜ਼ ਸੀ.ਐਮ ਤੱਕ ਪਹੁੰਚਾਉਣਾ ਚਾਹੁੰਦੇ ਸੀ? ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਵਿਖੇ ਵੱਧ ਰਹੀ ਗੁੰਡਾਗਰਦੀ, ਵਪਾਰੀ ਵਰਗ ਨੂੰ ਮਿਲ ਰਹੀਆਂ ਧਮਕੀਆਂ, ਪਸ਼ੂ ਹਸਪਤਾਲਾਂ ਵਿਖੇ ਡਾਕਟਰਾਂ ਦੀ ਕਮੀ, ਸਰਕਾਰੀ ਸਕੂਲ ਬੰਦ ਹੋਣ ਦੀ ਕਗਾਰ 'ਤੇ ਆਦਿ ਕੁੱਝ ਅਹਿਮ ਮੁੱਦਿਆਂ ਬਾਰੇ ਬਲਾਚੌਰ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਉਣ ਲਈ ਮਿਲਣ ਦੀ ਕੋਸ਼ਸ਼ਿ ਕੀਤੀ ਗਈ ਤਾਂ ਮਾਨ ਸਾਹਿਬ ਨੇ ਜਵਾਬਾਂ ਤੋਂ ਡਰਦਿਆਂ ਧੱਕੇਸ਼ਾਹੀ ਨਾਲ ਸਾਥੀਆਂ ਸਮੇਤ ਗਿ੍ਫਤਾਰ ਕਰ ਲਿਆ? ਉਨ੍ਹਾਂ ਚੇਤਾਵਨੀ ਦਿੱਤੀ ਕਿ 2027 ਵਿੱਚ ਲੋਕ ਇਸ ਧੱਕੇਸ਼ਾਹੀ ਦਾ ਜਵਾਬ ਦੇਣਗੇ ਅਤੇ ਪਿੰਡਾਂ ਵਿੱਚ ਵੜਨ 'ਤੇ ਆਪ ਦਾ ਸਖ਼ਤ ਵਿਰੋਧ ਹੋਵੇਗਾ | ਇਸ ਮੌਕੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰਜਿੰਦਰ ਸਿੰਘ ਸ਼ਿੰਦੀ ਕਾਂਗਰਸ ਪ੍ਰਧਾਨ ਬਲਾਚੌਰ, ਹਰਜੀਤ ਸਿੰਘ ਜਾਡਲੀ, ਮੋਹਨ ਲਾਲ ਸੰਧੂ, ਸਤਵਿੰਦਰ ਰੱਕੜ, ਬਲਵਿੰਦਰ ਮਾਣੇਵਾਲ, ਰਿੱਕੀ ਬਜਾਜ, ਨਰੇਸ਼ ਐਮ.ਸੀ, ਪਾਨੀ ਐਮ.ਸੀ, ਗਾਂਧੀ ਐਮ.ਸੀ, ਮਹਿਲਾ ਵਿੰਗ ਦੀ ਪ੍ਰਧਾਨ ਪਰਮਜੀਤ ਕੌਰ, ਜ਼ਿਲ੍ਹਾ ਸਕੱਤਰ ਰਾਣੀ, ਬਲਵੀਰ ਸਿੰਘਪੁਰ, ਨਾਨਕ ਸਿੰਘ ਚੇਅਰਮੈਨ, ਮੋਹਣ ਲਾਲ ਸੰਧੂ, ਸਾਹਿਬ ਸਿੰਘ ਸਰਪੰਚ, ਦਲੇਰ ਸਿੰਘ, ਬਲਵੀਰ ਕੁਮਾਰ ਧੁੰਨਸਾ, ਸੋਮ ਨਾਥ ਤੱਕਲਾ, ਪਰਮਾ ਨੰਦ ਭੱਦੀ, ਰਾਜ ਕੁਮਾਰ ਬੂੰਗੜੀ ਸਮੇਤ ਬਹੁ ਗਿਣਤੀ ਕਾਂਗਰਸੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਖਟਕੜ ਕਲਾਂ 'ਚ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਮੁੱਖ ਮੰਤਰੀ ਦਾ ਵਿਰੋਧ ਕਰਨ ਗਏ ਕਾਂਗਰਸੀ ਬਲਾਚੌਰ ਤੋਂ ਚੱਕ ਕੇ ਪੋਜੇਵਾਲ ਥਾਣੇ 'ਚ ਡੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।