01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਉਣ ਮੌਕੇ ਬੱਚਿਆਂ ਨੂੰ ਵੰਡੀ ਸ਼ਟੇਸ਼ਨਰੀ <br/>

ਅਜੀਤ ਡੈਸਕ 15-04-2026
ਬਹਿਰਾਮ, 14 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਬਹਿਰਾਮ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਵਲੋਂ ਬਹੁਤ ਸ਼ਰਧਾ ਨਾਲ ਮਨਾਇਆ | ਬਾਬਾ ਸਾਹਿਬ ਦੇ ਆਦਮ ਕੱਦ ਬੁੱਤ 'ਤੇ ਫੁੱਲਾਂ ਦੇ ਹਾਰ ਪਾਏ ਗਏ | ਬਸਪਾ ਦੇ ਐਨ.ਆਰ. ਆਈ ਸਪੋਰਟਰ ਗੁਰਦਿਆਲ ਬੋਧ ਨੇ ਬਾਬਾ ਸਾਹਿਬ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੋ ਵੀ ਸਾਨੂੰ ਪੜ੍ਹਨ ਲਿਖਣ, ਨੌਕਰੀਆਂ ਕਰਨ ਆਦਿ ਦਾ ਅਧਿਕਾਰ ਮਿਲਿਆ ਉਹ ਸਭ ਉਨ੍ਹਾਂ ਦੀ ਸਮਾਜ ਲਈ ਦਿੱਤੀ ਕੁਰਬਾਨੀ ਸਦਕਾ ਹੈ | ਅਸੀਂ ਸਾਰੇ ਜੋ ਕੁੱਝ ਵੀ ਹਾਂ ਸਿਰਫ ਬਾਬਾ ਸਾਹਿਬ ਦੀ ਬਦੌਲਤ ਹਾਂ | ਸਾਨੂੰ ਉਨ੍ਹਾਂ ਵਲੋਂ ਦੱਸੇ ਦਰਸ਼ਨ ਮਾਰਗ 'ਤੇ ਚੱਲਣਾ ਚਾਹੀਦਾ ਹੈ | ਸਾਬਕਾ ਸਰਪੰਚ ਪਰਮਜੀਤ ਕੌਰ ਬਲਾਕ ਪ੍ਰਧਾਨ ਬਸਪਾ ਮਹਿਲਾ ਵਿੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ ਉਪਰੰਤ ਮਠਿਆਈ ਵੰਡੀ ਤੇ ਬੱਚਿਆਂ ਨੂੰ ਸ਼ਟੇਸ਼ਨਰੀ ਦਿੱਤੀ ਗਈ | ਇਸ ਮੌਕੇ ਰਿਟਾ. ਇੰਸਪੈਕਟਰ ਕਸ਼ਮੀਰੀ ਲਾਲ, ਕੁਲਦੀਪ ਪੰਚ, ਚਰਨਜੀਤ ਸਿੰਘ ਪ੍ਰਧਾਨ, ਸੁਰਿੰਦਰਪਾਲ ਭੁੱਟਾ, ਤਰਸੇਮ ਲਾਲ, ਦਰਸ਼ਨ ਸਿੰਘ, ਤੀਰਥ ਕਲਸੀ, ਤਰਸੇਮ ਲਾਲ ਸਾਬਕਾ ਪੰਚ, ਕੇਵਲ ਕਿ੍ਸ਼ਨ ਭੁੱਟਾ, ਸ਼ਿਵਦਿਆਲ ਭੁੱਟਾ, ਹਰਬੰਸ ਲਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲੇਗੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ <br/> ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।