ਕਟਾਰੀਆਂ, 1 ਅਪ੍ਰੈਲ (ਪ੍ਰੇਮੀ ਸੰਧਵਾਂ)-ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਵੱਡੀਆਂ ਪੁਲਾਘਾਂ ਪੁੱਟ ਰਹੇ ਡਾ. ਬੀ. ਆਰ ਅੰਬੇਡਕਰ ਪਬਲਿਕ ਹਾਈ ਸਕੂਲ ਸੂੰਢ ਵਿਖੇ ਨਰਸਰੀ ਤੋਂ ਬਾਰਵੀਂ ਕਲਾਸ ਤੱਕ ਚੱਲ ਰਹੇ ਦਾਖ਼ਲੇ ਸਬੰਧੀ ਬੱਚਿਆਂ ਦੇ ਮਾਪਿਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਕਿਉਂਕਿ ਉਘੇੇ ਸਮਾਜ ਸੇਵੀ ਤੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੰੂਢ ਦੀ ਮੈਨੇਜਿੰਗ ਕਮੇਂਟੀ ਦੇ ਚੇਅਰਮੈਂਨ ਅਤੇ ਡਾ. ਅੰਬੇਦਕਰ ਯੂਨੀਵਰਸਿਟੀ ਰਿਸੋਰਟਸ ਸੈਂਟਰ ਪੰਜਾਬ ਸੰੂਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਅਤੇ ਮੈਨੇਜਿੰਗ ਕਮੇਟੀ ਦੇ ਸਮੂਹ ਵਰਕਰਾਂ 'ਤੇ ਅਹੁਦੇਦਾਰਾਂ ਦੀ ਸਖਤ ਮਿਹਨਤ ਦੀ ਬਦੌਲਤ ਸਭ ਤੋਂ ਘੱਟ ਫੀਸ 'ਚ ਹਰ ਵਰਗ ਦੇ ਲੋਕਾਂ ਨੂੰ ਸਕੂਲ 'ਚ ਵਧੀਆਂ ਵਿੱਦਿਆ ਦਿੱਤੀ ਜਾ ਰਹੀ ਹੈ | ਇਸ ਕਾਰਨ ਲੋਕਾਂ ਦਾ ਰੁਝਾਨ ਡਾ. ਅੰਬੇਡਕਰ ਸਕੂਲ ਸੰੂਢ ਨਾਲ ਦਿਨੋਂ ਦਿਨ ਵੱਧ ਰਿਹਾ ਹੈ | ਕਿਉਂਕਿ ਬੱਚੇ ਦੇ ਮਾਪਿਆਂ ਦੇ ਸਿਰ 'ਤੇ ਕਿਸੇ ਵੀ ਤਰਾਂ ਦਾ ਕੋਈ ਆਰਥਿਕ ਬੋਝ ਨਹੀਂ ਪਾਇਆ ਜਾਂਦਾ | ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਡਾ. ਅੰਬੇਡਕਰ ਪਬਲਿਕ ਹਾਈ ਸਕੂਲ ਸੰੂਢ ਵਿਖੇ ਦਾਖ਼ਲ ਕਰਵਾਉਣ ਲਈ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ |