ਮੁਕੰਦਪੁਰ, 1 ਅਪ੍ਰੈਲ (ਅਮਰੀਕ ਸਿੰਘ ਢੀਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿੱਚ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਨਵੇਂ ਵਿੱੱਦਿਅਕ ਸੈਸ਼ਨ 2026-2027 ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਕੀਤੀ ਗਈ | ਪਿ੍ੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ 1 ਅਪ੍ਰੈਲ ਤੋਂ ਨਵੇਂ ਵਿੱੱਦਿਅਕ ਸੈਸ਼ਨ ਦੇ ਦਾਖ਼ਲਿਆ ਦੀ ਸ਼ੁਰੂਆਤ ਹੋ ਗਈ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਹ ਸਕੂਲ ਵਿੱੱਚ 9ਵੀਂ ਤੋਂ 12ਵੀਂ ਤੱੱਕ ਹੈ | ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਸਾਰੇ ਸਟਰੀਮ ਮੌਜੂਦ ਹਨ | ਸਕੂਲ ਵਿੱੱਚ ਪੋਸਟ ਗ੍ਰੈਜੂਏਟ ਤਜ਼ਰਬੇਕਾਰ ਅਧਿਆਕਪਾਂ ਦੀ ਟੀਮ ਮੌਜੂਦ ਹੈ | ਇਲਾਕੇ ਦੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਸਕੂਲ ਵਿੱੱਚ ਦਾਖ਼ਲਾ ਲੈਣ ਲਈ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਪਰਮਾਤਮਾ ਅੱੱਗੇ ਅਰਦਾਸ ਕੀਤੀ ਹੈ ਕਿ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਇਸੇ ਤਰ੍ਹਾਂ ਸਮਾਜ ਦੇ ਨਿਰਮਾਣ ਵਿੱਚ ਆਪਣਾ ਹਿੱੱਸਾ ਪਾਉਂਦਾ ਰਹੇ | ਅਧਿਆਪਕ ਅਤੇ ਵਿਦਿਆਰਥੀ ਚੜ੍ਹਦੀਕਲਾ ਵਿੱੱਚ ਰਹਿਣ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |