ਪੋਜੇਵਾਲ ਸਰਾਂ, 1 ਅਪੈ੍ਰਲ (ਨਵਾਂਗਰਾਈਾ)-ਬਲਾਕ ਸੜੋਆ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਸ਼ਹੀਦ ਜਸਵੰਤ ਰਾਏ ਰਤਨ ਦੇ 81ਵੇਂ ਜਨਮ ਦਿਨ ਦੇ ਮੌਕੇ ਸ਼ਹੀਦ ਜੇ. ਆਰ. ਰਤਨ ਸਰਕਾਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ | ਸ਼ਹੀਦ ਜਸਵੰਤ ਰਾਏ ਨੇ 7 ਦਸੰਬਰ 1971 ਨੂੰ ਭਾਰਤ-ਪਾਕਿਸਤਾਨ ਯੁੱਧ ਦੌਰਾਨ ਬੰਗਲਾ ਦੇਸ ਬਾਰਡਰ 'ਤੇ ਦੇਸ ਲਈ ਆਪਣੀ ਜਾਨ ਕੁਰਬਾਨ ਕਰਕੇ ਇਸ ਇਲਾਕੇ, ਪਰਿਵਾਰ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਇਸ ਮੌਕੇ ਇਲਾਕਾ ਨਿਵਾਸੀਆਂ ਤੇ ਪਰਿਵਾਰ ਵਲੋਂ ਉਨ੍ਹਾਂ ਦੇ ਸਰਕਾਰੀ ਸਕੂਲ 'ਚ ਸਥਾਪਿਤ ਯਾਦਗਾਰ ਬੁੱਤ 'ਤੇ ਹਾਰ ਮਾਲਾ ਪਾ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਯਾਦ 'ਚ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ | ਇਸ ਮੌਕੇ ਸ਼ਹੀਦ ਜਸਵੰਤ ਰਾਏ ਰਤਨ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਵਰਿੰਦਰ ਕੁਮਾਰ ਐੱਸ. ਐੱਚ. ਓ. ਰਾਹੋਂ, ਕੁਲਦੀਪ ਕੁਮਾਰ ਬਾਂਠ, ਤੀਰਥ ਰਾਮ ਖੇਪੜ ਸਾਬਕਾ ਸਰਪੰਚ ਤੇ ਲੰਬੜਦਾਰ ਮੰਗਤ ਰਾਏ ਨੇ ਕਿਹਾ ਸ਼ਹੀਦ ਜੇ. ਆਰ. ਰਤਨ ਆਪਣੇ ਦੇਸ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਦੇਸ ਦੇ ਇਸ ਮਾਹਨ ਸ਼ਹੀਦ ਲਈ ਕੁਝ ਨਾ ਕੁਝ ਕਰੀਏ | ਜ਼ਿਕਰਯੋਗ ਹੈ ਕਿ ਸ਼ਹੀਦ ਜਸਵੰਤ ਰਾਏ ਰਤਨ ਜੀ ਦੇ ਪਰਿਵਾਰ ਵਲੋਂ ਉਹਨਾਂ ਦੀ ਯਾਦ ਵਿੱਚ ਜਨਮ ਦਿਨ ਅਤੇ ਬਰਸੀ ਮੌਕੇ ਸਰਕਾਰੀ ਸਕੂਲਾਂ ਦੀ ਮਦਦ ਹਰ ਸਾਲ ਕੀਤੀ ਜਾਂਦੀ ਹੈ | ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਭਰਾ ਹਰਮੇਸ਼ ਲਾਲ ਰਤਨ ਰਿਟਾਇਰਡ ਹੋਮ ਮਨਿਸਟਰੀ, ਕਸ਼ਮੀਰੀ ਲਾਲ ਰਿਟਾਇਰਡ ਟੀਚਰ, ਹਰਮੇਸ਼ ਲਾਲ ਸੈਂਟਰ ਹੈੱਡ ਟੀਚਰ, ਪਵਨ ਕੁਮਾਰ ਰੀਠੂ, ਡਾ. ਸਾਂਤੀ ਬੱਸੀ, ਮਾਸਟਰ ਮਹਿੰਦਰ ਪਾਲ ਹੱਕਲਾ ਨਵਾਂਗਰਾਂ, ਮਨੋਹਰ ਲਾਲ ਸਟੈਨੋ ਨਵਾਂਗਰਾਂ, ਠਾਣੇਦਾਰ ਕਿ੍ਸਨ ਲਾਲ ਨਵਾਂਗਰਾਂ, ਸੁਰਜੀਤ ਕੁਮਾਰ ਖੇਪੜ, ਨੰਦ ਲਾਲ ਖੇਪੜ, ਲੈਕਚਰਾਰ ਰਾਜ ਕੁਮਾਰ, ਸਰਿੰਦਰ ਖੇਪੜ, ਰਿੰਕੂ ਰਤਨ, ਕੁਲਵਿੰਦਰ ਕੌਰ ਹੱਕਲਾ, ਕੋਮਲ, ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ | ਅੰਤ ਵਿੱਚ ਮਾਸਟਰ ਵਿਜੇ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ |