19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਜਤਿੰਦਰ ਸਿੰਘ ਪਾਬਲਾ ਦੀ ਪਲੇਠੀ ਕਿਤਾਬ 'ਇੰਝ ਸਿੱਖੋ ਪਹਾੜੇ' ਜਾਰੀ

ਅਜੀਤ ਡੈਸਕ 02-04-2026
ਨਵਾਂਸ਼ਹਿਰ, 1 ਅਪੈ੍ਰਲ (ਜਸਬੀਰ ਸਿੰਘ ਨੂਰਪੁਰ)-ਹਿਸਾਬ ਵਿਸ਼ੇ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਗਣਿਤ ਮਾਸਟਰ ਜਤਿੰਦਰ ਸਿੰਘ ਪਾਬਲਾ ਦੀ ਪਲੇਠੀ ਕਿਤਾਬ 'ਇੰਝ ਸਿੱਖੋ ਪਹਾੜੇ, ਟੇਬਲ ਵਿਦ ਗ੍ਰਾਫ਼' ਜ਼ਿਲਾ ਸਿੱਖਿਆ ਅਫ਼ਸਰ ਮੈਡਮ ਅਨੀਤਾ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਗਈ | ਮੈਡਮ ਅਨੀਤਾ ਸ਼ਰਮਾਂ ਵੱਲੋਂ ਇਸ ਕਿਤਾਬ ਦੀ ਵਿਲੱਖਣਤਾ ਸੰਬੰਧੀ ਕਿਹਾ ਕਿ ਇਹ ਕਿਤਾਬ ਬੱਚਿਆਂ ਨੂੰ ਸਿਰਫ਼ 'ਰੱਟਾ' ਨਹੀਂ, ਬਲਕਿ ਇੱਕ ਨਵੇਂ, ਰੌਚਕ ਅਤੇ ਕਿਰਿਆਵਾਂ ਅਧਾਰਿਤ ਤਰੀਕੇ ਦੁਆਰਾ ਪਹਾੜਿਆਂ ਨੂੰ ਸਮਝ ਰਾਹੀਂ ਸਿੱਖਣ ਲਈ ਪ੍ਰੇਰਿਤ ਕਰਦੀ ਹੈ | ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਨੇ ਕਿਹਾ ਜਤਿੰਦਰ ਸਿੰਘ ਪਾਬਲਾ ਦੀ ਕਿਤਾਬ 'ਇੰਝ ਸਿੱਖੋ ਪਹਾੜੇ' ਬਚਪਨ ਤੋਂ ਬੱਚਿਆਂ ਦੇ ਦਿਮਾਗ ਵਿੱਚ ਜੌੜ, ਘਟਾਉ, ਗੁਣਾ, ਖੇਤਰਫਲ ਤੇ ਪਰਿਮਾਪ ਵਰਗੀਆਂ ਮੂਲ ਧਾਰਨਾਵਾਂ ਨੂੰ ਮਜ਼ਬੂਤੀ ਨਾਲ ਬਿਠਾਉਣ ਦਾ ਸਰਲ ਮਾਰਗ ਹੈ | ਲੇਖਕ ਗਣਿਤ ਅਧਿਆਪਕ ਜਤਿੰਦਰ ਸਿੰਘ ਪਾਬਲਾ ਨੇ ਇਸ ਮੌਕੇ ਕਿਹਾ ਕਿ ਉਨਾਂ ਦੀ ਕਿਤਾਬ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਗਣਿਤ ਦਾ ਡਰ ਦੂਰ ਕਰੇਗੀ ਅਤੇ ਉਨਾਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਕਰੇਗੀ | ਇਸ ਮੌਕੇ ਸਟੇਟ ਰਿਸੋਰਸ ਪਰਸਨ ਰਾਜਵਿੰਦਰ ਸਿੰਘ ਬਾਹੜਾ, ਕੋਆਰਡੀਨੇਟਰ ਜਗਦੀਸ਼ ਰਾਏ, ਲੈਕਚਰਾਰ ਅੰਮਿ੍ਤਪਾਲ ਸਿੰਘ, ਵਿਨੈ ਕੁਮਾਰ ਸ਼ਰਮਾ, ਲੇਖਿਕਾ ਰਜਨੀ ਸ਼ਰਮਾ, ਨਰਿੰਦਰ ਕੌਰ ਪਾਬਲਾ, ਬਲਵੀਰ ਰਾਹੀ ਅਤੇ ਗਣਿਤ ਅਧਿਆਪਕ ਹਰਦੀਪ ਰਾਏ ਵੱਲੋਂ ਜਤਿੰਦਰ ਸਿੰਘ ਪਾਬਲਾ ਦੀ ਪਲੇਠੀ ਕਿਤਾਬ ਦੀ ਆਮਦ 'ਤੇ ਸ਼ਲਾਘਾ ਕੀਤੀ ਗਈ ਅਤੇ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਅੱਖਾਂ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਅਮਰਦੀਪ ਕਾਲਜ ਵਿਖੇ ਗੁਰਪ੍ਰੀਤ ਸਿੰਘ ਤੂਰ ਨਾਲ ਰੂ-ਬਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।