ਨਵਾਂਸ਼ਹਿਰ, 1 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੁਰਗਾਪੁਰ ਵਿਖੇ ਅਧਿਆਪਕ ਸੁਰਿੰਦਰ ਕੌਰ, ਕਰਮਜੀਤ ਕੌਰ, ਤਜਿੰਦਰ ਕੌਰ, ਭੁਪਿੰਦਰ ਲਾਲ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ | ਇਸ ਮੌਕੇ ਸਮੇਤ ਸਮੂਹ ਸਟਾਫ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਅਧਿਆਪਕ ਸੁਰਿੰਦਰ ਕੌਰ, ਕਰਮਜੀਤ, ਅਧਿਆਪਕਾ ਭੁਪਿੰਦਰ ਸਿੰਘ, ਤਜਿੰਦਰ ਕੌਰ ਨੇ ਆਏ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਈਆਂ ਨੂੰ ਆਖਦਿਆਂ ਸਕੂਲ ਦੀ ਸਾਲਾਨਾ ਪ੍ਰਾਪਤੀਆਂ ਬਾਰੇ ਦੱਸਿਆ | ਬੱਚਿਆਂ ਦੇ ਨਤੀਜੇ ਐਲਾਨੇ ਗਏ | ਚੌਥੀ ਜਮਾਤ ਦੀ ਪਰਨੀਤ ਕੌਰ ਪਹਿਲੇ ਸਥਾਨ 'ਤੇ ਆਈ | ਬੱਚਿਆਂ ਤੇ ਅਧਿਆਪਕਾਂ ਸਨਮਾਨਿਤ ਕੀਤਾ ਗਿਆ | ਅਧਿਆਪਕਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤੇ ਉਨ੍ਹਾਂ ਦੇ ਮਾਤਾ-ਪਿਤਾ ਕੁਲਵਿੰਦਰ ਸਿੰਘ, ਮਾਤਾ ਤਰਮੇਸ਼ ਕੌਰ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਕੜੀ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ | ਮਾਪਿਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਅਸੀਂ ਤੁਹਾਡੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ ਹਾਂ, ਸਾਡੇ ਵਿਚ ਕੋਈ ਕਮੀਂ ਦਿੱਸਦੀ ਹੈ ਤਾਂ ਉਹ ਬੇਝਿਜਕ ਸਾਨੂੰ ਦੱਸੋ | ਉਨ੍ਹਾਂ ਕਿਹਾ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ | ਸਾਡੇ ਵਿਦਿਆਰਥੀਆਂ ਨੂੰ ਕਦਮ-ਦਰ-ਕਦਮ ਵਧਦੇ ਹੋਏ ਦੇਖਣ ਲਈ ਇਹ ਇਕ ਸ਼ਾਨਦਾਰ ਸਾਲ ਰਿਹਾ ਹੈ | ਅਸੀਂ ਆਪਣੇ ਭਵਿੱਖ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ |