ਬਹਿਰਾਮ, 30 ਮਾਰਚ (ਸਰਬਜੀਤ ਸਿੰਘ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਕੇ ਇਤਿਹਾਸ ਰਚਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਮੋਹਨ ਲਾਲ ਸਾਬਕਾ ਬਲਾਕ ਸੰਮਤੀ ਮੈਂਬਰ ਦੀ ਲੜਕੀ ਦੇ ਵਿਆਹ ਸਮਾਗਮ 'ਚ ਕੀਤਾ | ਉਹ ਪਿੰਡ ਕੁਲਥਮ ਵਿਖੇ ਨਵ ਵਿਆਹੁਤਾ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ | ਇਸ ਮੌਕੇ ਰੌਬੀ ਕੰਗ ਸੀਨੀਅਰ ਆਪ ਆਗੂ, ਸੋਹਣ ਲਾਲ ਢੰਡਾ ਪ੍ਰਧਾਨ ਐੱਸ.ਸੀ. ਵਿੰਗ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮੋਹਨ ਲਾਲ ਪੰਚ, ਲੈਂਬਰ ਕੁਮਾਰ ਨੰਬਰਦਾਰ, ਰਵੀ ਕੁਮਾਰ ਸਹਬੀ ਬਲਾਕ ਸੰਮਤੀ ਮੈਂਬਰ, ਰੋਸ਼ਨ ਲਾਲ ਸਰਪੰਚ, ਰਾਜਕੁਮਾਰ ਠੇਕੇਦਾਰ, ਗੁਰਦੀਪ ਰਾਮ ਥਾਣੇਦਾਰ ਆਦਿ ਹਾਜ਼ਰ ਸਨ |