16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਦੀਨ ਦਿਆਲ ਗ੍ਰਾਮੀਣ ਕੁਸ਼ਲਿਆ ਯੋਜਨਾ ਤਹਿਤ ਲਗਾਇਆ ਕੈਂਪ

ਅਜੀਤ ਡੈਸਕ 19-02-2026
ਸੜੋਆ, 18 ਫਰਵਰੀ (ਹਰਮੇਲ ਸਹੂੰਗੜਾ)-ਪੰਜਾਬ ਹੁਨਰ ਵਿਕਾਸ ਮਿਸ਼ਨ ਸੜੋਆ ਵਿਖੇ ਮਕਤ ਕੋਰਸ ਕੈਂਪ ਲਗਾਇਆ ਗਿਆ | ਉਦੇ ਸਭਰਵਾਲ ਪ੍ਰਾਜੈਕਟ ਹੈੱਡ ਅਤੇ ਡੀ. ਸੀ. ਦਫ਼ਤਰ ਨਵਾਂਸ਼ਹਿਰ ਤੋ ਰਾਜ ਕੁਮਾਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੁਆਰਾ ਅਤੇ ਪੇਂਡੂ ਵਿਕਾਸ ਮੰਤਰਾਲੇ ਵਲੋਂ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਲਈ ਮੁਕਤ ਸਿਖਲਾਈ ਯੋਜਨਾ ਤਹਿਤ ਇਹ ਕੈਂਪ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਆਰੀਅਨਜ਼ ਐਜੂਕੇਸ਼ਨਲ ਟਰੱਸਟ ਸੈਂਟਰ ਦੁਆਬਾ ਗਰੁੱਪ ਆਫ ਕਾਲਜ ਛੋਕਰਾ ਰਾਹੋਂ ਵਿਖੇ ਕੋਰਸ ਕਰਵਾਏ ਜਾਣਗੇ | ਜਿਨ੍ਹਾਂ ਦੇ 'ਚ ਮਾਲਟੀ ਸਕਿਲ ਟੈਕਨੀਸ਼ਨ ਅਤੇ ਇਲੈਕਟਰੀਸ਼ਨ ਕੋਰਸ ਦੀ ਮਿਆਦ ਤਿੰਨ ਮਹੀਨੇ ਅਤੇ 12ਵੀਂ ਪਾਸ, ਰਿਟੇਲ ਸੇਲ ਐਸੋਸੀਏਟ ਕੋਰਸ ਸਮਾਂ ਤਿੰਨ ਮਹੀਨੇ ਦਸਵੀਂ ਪਾਸ | ਇਸ ਕੋਰਸ ਵਿੱਚ ਮੁਫ਼ਤ ਸਿਖਲਾਈ, ਮੁਫ਼ਤ ਵਰਦੀ, ਮੁਫ਼ਤ ਕਿਤਾਬਾਂ, ਮੁਫ਼ਤ ਰਹਿਣ-ਸਹਿਣ, ਖਾਣਾ-ਪੀਣਾ ਅਤੇ ਚੰਗੀ ਤਨਖਾਹ ਕੋਰਸ ਦੌਰਾਨ ਦਿੱਤੀ ਜਾਵੇਗੀ | ਇਸ ਵਿੱਚ ਲੋੜੀਂਦੇ ਦਸਤਾਵੇਜ਼ ਆਧਾਰ ਕਾਰਡ, ਦਸਵੀਂ ਪਾਸ ਸਰਟੀਫਿਕੇਟ, ਬਾਰ੍ਹਵੀਂ ਪਾਸ ਸਰਟੀਫਿਕੇਟ, ਕਾਸਟ ਸਰਟੀਫਿਕੇਟ, ਚਾਰ ਪਾਸਪੋਰਟ ਆਕਾਰ ਦੀਆਂ ਫੋਟੋਆਂ, ਪੀ.ਵੀ ਨਿਵਾਸ, ਬੈਂਕ ਪਾਸਬੁੱਕ ਅਤੇ ਰਾਸ਼ਨ ਕਾਰਡ ਆਦਿ ਜ਼ਰੂਰੀ ਹਨ | ਇਸ ਮੌਕੇ ਮੈਡਮ ਨੀਤੂ, ਨਰਿੰਦਰ ਕੌਰ, ਨਵਜੋਤ ਕੌਰ, ਅਮਰੀਕ ਸਿੰਘ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਪ੍ਰਧਾਨ, ਬਗੀਚਾ ਸਿੰਘ ਸਹੂੰਗੜਾ ਸਰਪੰਚ ਰਜੀਵ ਕੁਮਾਰ ਪੁੰਨੂ, ਦੀਪਕ ਕੌਸ਼ਲ, ਬਲਾਕ ਪ੍ਰਧਾਨ ਕੁਲਦੀਪ ਸਿੰਘ ਠੇਕੇਦਾਰ ਤੇ ਅਮਰਜੀਤ ਸਿੰਘ ਚੌਂਕੜਾ ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨੌਰਾ ਵਿਖੇ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਰੌਚਕ ਮੁਕਾਬਲੇ ਅਗਲੀ ਖ਼ਬਰ ਖੇੜੀ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।