16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਲੰਗੜੋਆ ਸਕੂਲ ਦੇ ਬੱਚਿਆਂ ਨੇ ਲਗਾਇਆ ਸਾਇੰਸ ਸਿਟੀ ਦਾ ਵਿੱਦਿਅਕ ਟੂਰ

ਅਜੀਤ ਡੈਸਕ 19-02-2026
ਨਵਾਂਸ਼ਹਿਰ, 18 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਸੁਵਿਧਾ ਪ੍ਰਦਾਨ ਕਰਨ ਦੀ ਲੜੀ ਤਹਿਤ ਪਿ੍ੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਕਰੀਬ 50 ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਲਗਾਇਆ | ਇਹ ਅਦਾਰਾ ਵਿਗਿਆਨ, ਸਿੱਖਿਆ, ਕਲਾ, ਤਕਨੀਕ, ਸੱਭਿਆਚਾਰ ਅਤੇ ਮਨੋਰੰਜਨ ਦਾ ਅਦਭੁੱਤ ਕੇਂਦਰ ਵਜੋਂ ਪ੍ਰਸਿਧ ਹੈ | ਵਿਦਿਆਰਥੀਆਂ ਦੇ ਵਿੱਦਿਅਕ ਟੂਰ ਨਾਲ ਗਏ ਅਧਿਆਪਕਾਂ ਰੇਖਾ ਜੁਨੇਜਾ, ਕਲਪਨਾ ਬੀਕਾ ਤੇ ਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਸਾਇੰਸ ਸਿਟੀ ਅੰਦਰ ਵੱਖ-ਵੱਖ ਵਿਗਿਆਨਕ ਵਿਸ਼ਿਆਂ 'ਤੇ ਨਿਯਮਾਂ ਨਾਲ ਸਬੰਧਤ ਗੈਲਰੀਆਂ ਦਿਖਾਈਆਂ | ਇਨ੍ਹਾਂ ਗੈਲਰੀਆਂ 'ਚ ਸਬੰਧਤ ਵਿਸ਼ਿਆਂ ਨਾਲ ਵਰਕਿੰਗ, ਵਿਹਾਰਕ ਤੇ ਸਟਿੱਲ ਮਾਡਲ ਤੇ ਉਪਕਰਨ ਅਤੇ ਪੇਂਟਿੰਗਾਂ ਵੇਖਣਯੋਗ ਸਨ | ਸਪੇਸ ਥੀਏਟਰ ''ਚ ਆਮ ਸਿਨੇਮਾ ਨਾਲੋਂ 10 ਗੁਣਾ ਵੱਡੀ ਸਕਰੀਨ ਉੱਪਰ ਬ੍ਰਹਿਮੰਡ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤਰ੍ਹਾਂ ਹੀ ਬੱਚਿਆਂ ਨੇ ਡਿਜੀਟਲ ਤਾਰਾ ਵਿਗਿਆਨ, ਲੇਜ਼ਰ ਥੀਏਟਰ, 3 ਡੀ ਥੀਏਟਰ, ਫਲਾਈਟ ਸਿਮੂਲੇਟਰ, ਮੌਸਮ ਦਾ ਬਦਲਾ ਥੀਏਟਰ, ਭੂਚਾਲ ਸਿਮੂਲੇਟਰ, ਪੁਲਾੜ ਉਰਜਾ ਪਾਰਕ, ਸਿਹਤ ਗੈਲਰੀ, ਖੇਡ ਵਿਗਿਆਨ, ਅਭਾਸੀ ਅਤੇ ਵਾਸਤਵਿਕ ਰੌਚਕ ਵਿਗਿਆਨ, ਡਾਇਨਾਸੋਰ ਪਾਰਕ, ਮਨੁੱਖੀ ਜੀਵਨ ਰੱਖਿਆ ਗੈਲਰੀ, ਮੋਬਾਇਲ ਵਿਗਿਆਨ ਆਦਿ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ |
ਪਿਛਲੀ ਖ਼ਬਰ ਖੇੜੀ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਕੇ. ਸੀ. ਸਕੂਲ ਦੇ ਵਿਦਿਆਰਥੀ ਟੀਚਰਾਂ ਦਾ ਅਸ਼ੀਰਵਾਦ ਲੈ ਕੇ ਪੇਪਰ ਪਾਉਣ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।