ਮਜਾਰੀ/ਸਾਹਿਬਾ, 18 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ ਹਲਕੇ ਦੇ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ | ਆਉਣ ਵਾਲੇ ਸਮੇਂ 'ਚ ਕੋਈ ਵੀ ਪਿੰਡ ਵਿਕਾਸ ਤੋਂ ਸੱਖਣਾ ਨਹੀਂ ਰਹੇਗਾ | ਇਹ ਪ੍ਰਗਟਾਵਾ ਕਰਨਵੀਰ ਕਟਾਰੀਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਲਕਾ ਪੋਜੇਵਾਲ ਨੇ ਪਿੰਡ ਬਕਾਪੁਰ ਵਿਖੇ ਕੀਤਾ | ਉਨਾਂ ਕਿਹਾ ਕਿ ਬਕਾਪੁਰ ਤੋਂ ਪਿੰਡ ਆਲੋਵਾਲ ਨੂੰ ਜਾਂਦੀ ਸੜਕ ਵਿਚ ਪੈਂਦੀ ਵਈਾ 'ਤੇ ਪੰਜਾਬ ਸਰਕਾਰ ਵਲੋਂ ਬਣਾਇਆ ਜਾ ਰਿਹਾ ਪੁਲ ਜਿਸ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਥੋੜੇ ਸਮੇਂ ਅੰਦਰ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ | ਜਿਸ ਦਾ ਇਲਾਕੇ ਪੱਧਰ 'ਤੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ | ਉਨ੍ਹਾਂ ਦੱਸਿਆ ਕਿ ਅੱਡਾ ਚਣਕੋਆ ਤੋਂ ਵਾਇਆ ਬਛੌੜੀ ਤੇ ਆਕਲਿਆਣਾ ਨਵਾਂ ਪਿੰਡ ਟੱਪਰੀਆਂ ਤੱਕ 11 ਕਿਲੋਮੀਟਰ ਸੜਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਕੁਝ ਸਮੇਂ ਅੰਦਰ ਸ਼ੁਰੂ ਹੋ ਜਾਵੇਗਾ | ਇਸ ਮੌਕੇ ਉਨਾਂ ਨਾਲ ਰਸ਼ਪਾਲ ਸਿੰਘ ਮੰਡੇਰ, ਜਸਵਿੰਦਰ ਸਿੰਘ ਸ਼ਿਆਣ, ਪ੍ਰਸ਼ੋਤਮ ਰਾਮ ਸਾਬਕਾ ਸਰਪੰਚ, ਬਾਬਾ ਗੁਰਦੀਪ ਸਿੰਘ ਸਰਪੰਚ ਛਦੌੜੀ, ਬਚਿੱਤਰ ਸਿੰਘ ਸਾਬਕਾ ਸਰਪੰਚ ਭਾਰਾਪੁਰ, ਚਰਨ ਸਿੰਘ ਛਦੌੜੀ ਆਦਿ ਹਾਜ਼ਰ ਸਨ |